ਪੰਜਾਬੀ ਯੂਨੀਵਰਸਿਟੀ ਚ ਦਾਖ਼ਲੇ ਲਈ ਵਾਈਸ-ਚਾਂਸਲਰ ਕੇ. ਕੇ. ਯਾਦਵ ਵਲੋਂ ਪ੍ਰਾਸਪੈਕਟਸ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 30 May, 2024, 04:18 PM

ਪੰਜਾਬੀ ਯੂਨੀਵਰਸਿਟੀ ਚ ਦਾਖ਼ਲੇ ਲਈ ਵਾਈਸ-ਚਾਂਸਲਰ ਕੇ. ਕੇ. ਯਾਦਵ ਵਲੋਂ ਪ੍ਰਾਸਪੈਕਟਸ ਜਾਰੀ

ਪਟਿਆਲਾ, 30 ਮਈ
ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੁੂਕੇਸ਼ਨ ਵਿਖੇ ਸੈਸ਼ਨ 2024-25 ਲਈ ਪਹਿਲੇ ਗੇੜ ਦੇ ਦਾਖ਼ਲੇ ਸ਼ੁਰੂ ਹੋ ਗਏ ਹਨ। ਵਾਈਸ-ਚਾਂਸਲਰ ਸ੍ਰੀ ਕੇ. ਕੇ. ਯਾਦਵ ਵੱਲੋਂ ਇਸ ਸੰਬੰਧੀ ਪਹਿਲੇ ਗੇੜ ਦਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਪ੍ਰਾਸਪੈਕਟਸ ਜਾਰੀ ਕਰਨ ਸਮੇਂ ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਅਤੇ ਹੋਰ ਸੀਨੀਅਰ ਪ੍ਰੋਫ਼ੈਸਰ ਡਾ. ਸੈ਼ਲਇੰਦਰ ਸੇਖੋਂ, ਡਾ. ਹਰਪ੍ਰੀਤ ਕੌਰ ਅਤੇ ਡਾ. ਸਿ਼ਵਾਨੀ ਠੱਕਰ ਵੀ ਮੌਜੂਦ ਰਹੇ।
ਡਾਇਰੈਕਟਰ ਪ੍ਰੋ. ਹਰਵਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਵਿਖੇ ਸੈਸ਼ਨ 2024-25 ਲਈ ਬੀ.ਏ., ਬੀ.ਕਾਮ., ਬੀ.ਲਿਬ. ਐਮ.ਏ.(ਅੰਗਰੇਜ਼ੀ), ਐਮ.ਏ.(ਐਜੂਕੇਸ਼ਨ), ਐਮ.ਏ.(ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ) ਅਤੇ ਐਮ.ਬੀ.ਏ. ਕੋਰਸਾਂ ਦੇ ਐਂਟਰੀ ਪੁਆਇੰਟ (ਭਾਵ ਸਮੈਸਟਰ ਪਹਿਲਾ) ਦੇ ਦਾਖ਼ਲੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਲਈ ਬਾਕੀ ਕੋਰਸਾਂ ਦੀ ਦਾਖ਼ਲਾ ਪ੍ਰਕ੍ਰਿਆ ਬਾਰੇ ਡੈੱਬ ਤੋਂ ਪ੍ਰਵਾਨਗੀ ਮਿਲਣ ਉਪਰੰਤ ਜਲਦ ਹੀ ਉਨ੍ਹਾਂ ਦੇ ਦਾਖ਼ਲੇ ਵੀ ਸ਼ੁਰੂ ਹੋ ਜਾਣਗੇ। ਸੈਂਟਰ ਵਿਖੇ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਨਲਾਈਨ ਵਿਧੀ ਰਾਹੀਂ ਦਾਖ਼ਲਾ ਪ੍ਰਾਪਤ ਕਰ ਸਕਦੇ ਹਨ। ਦਾਖ਼ਲਿਆਂ ਸਬੰਧੀ ਵਧੇਰੇ ਜਾਣਕਾਰੀ ਸੈਂਟਰ ਦੀ ਵੈਬਸਾਈਟ(www.pbidde.org) ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਦਿਆਰਥੀ ਸੁਵਿਧਾ ਕੇਂਦਰ ਦੀ ਤਰਜ਼ ਉੱਤੇ ਸੈਂਟਰ ਵਿਖੇ ਵੀ ਇਸ ਵਾਰੀ ਆਪਣਾ ਵੱਖਰਾ ਸੈੱਲ ਬਣਾਇਆ ਗਿਆ ਹੈ ਤਾਂ ਕਿ ਵਿਦਿਆਰਥੀ ਆ ਕੇ ਆਨਲਾਈਨ ਫਾਰਮ ਭਰਵਾ ਸਕਣ ਅਤੇ ਇਸ ਸੁਵਿਧਾ ਦਾ ਲਾਭ ਉਠਾ ਸਕਣ।