ਮੁੱਖ ਮੰਤਰੀ ਕੇਜਰੀਵਾਲ ਨੇ ਈਡੀ ਦੇ ਚੌਥੇ ਸੰਮਨ ਵਿੱਚ ਨਹੀ ਲਿਆ ਹਿੱਸਾ ਭੇਜਿਆ ਜਵਾਬ
ਦੁਆਰਾ: Punjab Bani ਪ੍ਰਕਾਸ਼ਿਤ :Thursday, 18 January, 2024, 03:02 PM

ਮੁੱਖ ਮੰਤਰੀ ਕੇਜਰੀਵਾਲ ਨੇ ਈਡੀ ਦੇ ਚੌਥੇ ਸੰਮਨ ਵਿੱਚ ਨਹੀ ਲਿਆ ਹਿੱਸਾ ਭੇਜਿਆ ਜਵਾਬ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਚੌਥੇ ਸੰਮਨ ਦਾ ਜਵਾਬ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਇਹ ਸਪੱਸ਼ਟ ਹੋ ਗਿਆ ਹੈ ਕਿ ਉਸ ਨੇ ਚੌਥੇ ਸੰਮਨ ‘ਤੇ ਵੀ ਪੁੱਛਗਿੱਛ ‘ਚ ਹਿੱਸਾ ਨਹੀਂ ਲਿਆ।
ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਪੱਤਰ ਲਿਖ ਕੇ ਕੇਜਰੀਵਾਲ ਨੇ ਇਸ ਨੂੰ ਸਿਆਸੀ ਸੰਮਨ ਦੱਸਿਆ ਹੈ। ਉਸ ਨੇ ਇਕ ਵਾਰ ਫਿਰ ਦੋਸ਼ ਲਾਇਆ ਹੈ ਕਿ ਭਾਜਪਾ ਦਾ ਮਕਸਦ ਉਸ ਨੂੰ ਗ੍ਰਿਫਤਾਰ ਕਰਨਾ ਹੈ।
ਆਪਣੇ ਜਵਾਬ ਵਿੱਚ ਕੇਜਰੀਵਾਲ ਨੇ ਇੱਕ ਵਾਰ ਫਿਰ ਦੋਸ਼ ਲਾਇਆ ਹੈ ਕਿ ਇਹ ਸੰਮਨ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਭੇਜੇ ਜਾ ਰਹੇ ਹਨ।
