ਰਾਹੁਲ ਗਾਂਧੀ ਨੁੰ ਹੈਬਰਗਾਓ ਵਿੱਚ ਮੰਦਿਰ ਜਾਣ ਦੀ ਨਹੀ ਮਿਲੀ ਇਜਾਜਤ , ਦਿੱਤਾ ਧਰਨਾ
ਦੁਆਰਾ: Punjab Bani ਪ੍ਰਕਾਸ਼ਿਤ :Monday, 22 January, 2024, 03:45 PM
ਰਾਹੁਲ ਗਾਂਧੀ ਨੁੰ ਹੈਬਰਗਾਓ ਵਿੱਚ ਮੰਦਿਰ ਜਾਣ ਦੀ ਨਹੀ ਮਿਲੀ ਇਜਾਜਤ , ਦਿੱਤਾ ਧਰਨਾ
ਨਗਾਓਂ (ਅਸਾਮ), 22 ਜਨਵਰੀ
ਅਸਾਮ ਵਿਚ ਸ੍ਰੀ ਸ੍ਰੀ ਸ਼ੰਕਰ ਦੇਵ ਸਤਰ ਮੰਦਰ ਵਿਚ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਫੈਸਲਾ ਕਰਨਗੇ ਕਿ ਕੌਣ ਮੰਦਰ ਵਿਚ ਜਾਵੇਗਾ। ਹੈਬਰਗਾਓਂ ‘ਚ ਅਧਿਕਾਰੀਆਂ ਨੇ ਰਾਹੁਲ ਗਾਂਧੀ ਨੂੰ ਬੋਰਦੁਆ ‘ਚ ਸ੍ਰੀ ਸ੍ਰੀ ਸ਼ੰਕਰ ਦੇਵ ਸਤਰ ਮੰਦਰ ‘ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਸਮੇਤ ਕਈ ਪਾਰਟੀ ਆਗੂਆਂ ਨੇ ਧਰਨਾ ਦਿੱਤਾ। ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਨੂੰ ਹੈਬਰਗਾਓਂ ਵਿਖੇ ਰੋਕ ਲਿਆ ਗਿਆ ਅਤੇ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਗਈ।