Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

50 ਦਿਨਾਂ ਦੀ ਪੈਰੋਲ ਤੇ ਬਰਨਾਵਾ ਆਸ਼ਰਮ ਪੁੱਜਿਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ

ਦੁਆਰਾ: Punjab Bani ਪ੍ਰਕਾਸ਼ਿਤ :Saturday, 20 January, 2024, 03:54 PM

50 ਦਿਨਾਂ ਦੀ ਪੈਰੋਲ ਤੇ ਬਰਨਾਵਾ ਆਸ਼ਰਮ ਪੁੱਜਿਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ
ਬਿਨੌਲੀ (ਬਾਗਪਤ) : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 50 ਦਿਨਾਂ ਦੀ ਪੈਰੋਲ ‘ਤੇ ਸ਼ੁੱਕਰਵਾਰ ਰਾਤ ਬਰਨਾਵਾ ਆਸ਼ਰਮ ਪਹੁੰਚਿਆ। ਹਨੀਪ੍ਰੀਤ ਤੇ ਪਰਿਵਾਰਕ ਮੈਂਬਰ ਵੀ ਉਸ ਦੇ ਨਾਲ ਆਏ ਹਨ।
ਡੇਰਾ ਮੁਖੀ ਨੇ ਲਾਈਵ ਹੋ ਕੇ ਪੈਰੋਕਾਰਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਰਾਮ ਜੀ ਦਾ ਪੁਰਬ ਮਨਾਇਆ ਜਾ ਰਿਹਾ ਹੈ। ਤੁਸੀਂ ਸਾਰੇ ਇਸ ਤਿਉਹਾਰ ‘ਚ ਪੁਰਬ ‘ਚ ਸ਼ਾਮਲ ਹੋਵੋ ਤੇ ਇਸ ਨੂੰ ਦੀਵਾਲੀ ਵਾਂਗ ਮਨਾਓ। ਜਬਰ ਜਨਾਹ ਤੇ ਹੱਤਿਆ ਕੇਸ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਸ਼ਾਮ 5 ਵਜੇ ਸੁਰੱਖਿਆ ਹੇਠ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਵਾਨਾ ਹੋਇਆ। ਗੁਰਮੀਤ ਸਿੰਘ ਨੂੰ ਪੁਲਿਸ ਦੀਆਂ ਚਾਰ ਗੱਡੀਆਂ ਦੀ ਸੁਰੱਖਿਆ ‘ਚ ਲੈ ਕੇ ਇੰਸਪੈਕਟਰ ਬਿਨੌਲੀ ਸ਼ਾਹ ਸਤਨਾਮ ਸਿੰਘ ਆਸ਼ਰਮ ਬਰਵਾਨਾ ‘ਚ ਦੇਰ ਸ਼ਾਮਲ 7.20 ਵਜੇ ਪੁੱਜੇ। ਇੰਸਪੈਕਟਰ ਐਮਪੀ ਸਿੰਘ ਨੇ ਦੱਸਿਆ ਕਿ ਪੈਰੋਲ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਆਸ਼ਰਮ ‘ਚ ਭੀੜ ਇਕੱਠੀ ਨਹੀਂ ਹੋਣ ਦਿੱਤੀ ਜਾਵੇਗੀ। ਡੇਰਾ ਮੁਖੀ ਗੁਰਮੀਤ ਸਿੰਘ ਨੂੰ ਪਹਿਲਾਂ 17 ਜੂਨ, 2022 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਤੋਂ ਬਾਅਦ ਉਹ ਬਰਨਾਵਾ ਆਸ਼ਰਮ ‘ਚ ਰਿਹਾ। 18 ਜੁਲਾਈ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ। 88 ਦਿਨਾਂ ਬਾਅਦ ਉਸ ਨੂੰ 15 ਅਕਤੂਬਰ ਨੂੰ ਦੂਜੀ ਵਾਰ ਪੈਰੋਲ ਮਿਲੀ। 25 ਨਵੰਬਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। 21 ਜਨਵਰੀ 2023 ਨੂੰ ਗੁਰਮੀਤ ਸਿੰਘ ਤੀਜੀ ਵਾਰ 40 ਦਿਨਾਂ ਦੀ ਪੈਰੋਲ ‘ਤੇ ਬਰਨਾਵਾ ਆਸ਼ਰਮ ਆਇਆ ਸੀ।3 ਮਾਰਚ ਨੂੰ ਪੈਰੋਲ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। ਚੌਥੀ ਵਾਰ ਡੇਰਾ ਮੁਖੀ 30 ਦਿਨਾਂ ਦੀ ਪੈਰੋਲ ‘ਤੇ 20 ਜੁਲਾਈ ਨੂੰ ਬਰਨਾਵਾ ਆਸ਼ਰਮ ਪਹੁੰਚਿਆ ਸੀ। ਫਿਰ ਉਹ 20 ਅਗਸਤ ਨੂੰ ਵਾਪਸ ਜੇਲ੍ਹ ਚਲਾ ਗਿਆ। 21 ਨਵੰਬਰ ਨੂੰ, ਬਰਨਾਵਾ 21 ਦਿਨਾਂ ਦੀ ਛੁੱਟੀ ‘ਤੇ ਪੰਜਵੀਂ ਵਾਰ ਮੁੜ ਆਇਆ। 13 ਦਸੰਬਰ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ।



Scroll to Top