ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣਾ ਨਵੇਂ ਸਾਲ ਦਾ ਦੀਵਾਰ ਕੈਲੰਡਰ ਰਿਲੀਜ਼ ਕੀਤਾ
ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣਾ ਨਵੇਂ ਸਾਲ ਦਾ ਦੀਵਾਰ ਕੈਲੰਡਰ ਰਿਲੀਜ਼ ਕੀਤਾ
ਪਟਿਆਲਾ -ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣਾ ਨਵੇਂ ਸਾਲ 2024 ਦਾ ਦੀਵਾਰ ਕੈਲੰਡਰ ਰਿਲੀਜ਼ ਕਰ ਦਿੱਤਾ ਗਿਆ ਹੈ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਕੈਲੰਡਰ ਬਾਰੇ ਦੱਸਿਆ ਕਿ ਕਲਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ਼ ਇਸ ਵਰ੍ਹੇ ਦੇ ਦੀਵਾਰ ਕੈਲੰਡਰ ਵਿੱਚ ਯੂਨੀਵਰਸਟੀ ਕੈਂਪਸ ਦੀਆਂ ਵੱਖ-ਵੱਖ ਥਾਵਾਂ ਉੱਤੇ ਲੱਗੇ ਕੁੱਝ ਕਲਾਤਮਿਕ ਬੁੱਤਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਚਿੱਤਰਾਂ ਵਿੱਚ ‘ਸ਼ਿਵਾ ਆਇਰਨ’, ‘ਅਰਧਾਨਾਰੇਸ਼ਵਰ’, ‘ਸਨਕੋਲਨ’ ਅਤੇ ‘ਸ਼ਕਤੀ’ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਕਲਾਤਮਿਕ ਬੁੱਤ ਲਗਭਗ 40 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿੱਚ ਸੁਸ਼ੋਭਿਤ ਹਨ ਅਤੇ ਹਰ ਕਲਾ ਪ੍ਰੇਮੀ ਦੀ ਖਿੱਚ ਦਾ ਕੇਂਦਰ ਬਣਦੇ ਹਨ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ, ਰਜਿਸਟਰਾਰ ਪ੍ਰੋ. ਨਵਜੋਤ ਕੌਰ, ਵਿੱਤ ਅਫ਼ਸਰ ਡਾ. ਪ੍ਰਮੋਦ ਕੁਮਾਰ ਅੱਗਰਵਾਲ, ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ, ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਡਾ. ਪਰਮਿੰਦਰਜੀਤ ਕੌਰ, ਮੁਖੀ ਪੰਜਾਬੀ ਵਿਭਾਗ ਡਾ. ਗੁਰਮੁਖ ਸਿੰਘ, ਇੰਚਾਰਜ ਪਬਲੀਕੇਸ਼ਨ ਬਿਊਰੋ ਡਾ. ਪਰਮਜੀਤ ਕੌਰ ਬਾਜਵਾ, ਨਿਗਰਾਨ ਪਬਲੀਕੇਸ਼ਨ ਬਿਊਰੋ ਗੁਰਜੰਟ ਸਿੰਘ ਤੇ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ।