ਐਕਟਰ ਰਣਬੀਰ ਕਪੂਰ ਤੇ ਆਲੀਆ ਭੱਟ ਆਪਣੀ ਬੇਟੀ ਨਾਲ ਆਏ ਨਜਰ
ਦੁਆਰਾ: Punjab Bani ਪ੍ਰਕਾਸ਼ਿਤ :Monday, 25 December, 2023, 05:28 PM

ਐਕਟਰ ਰਣਬੀਰ ਕਪੂਰ ਤੇ ਆਲੀਆ ਭੱਟ ਆਪਣੀ ਬੇਟੀ ਨਾਲ ਆਏ ਨਜਰ
ਮੁੰਬਈ : ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਕ੍ਰਿਸਮਸ ਦਾ ਵੱਡਾ ਤੋਹਫਾ ਦਿੱਤਾ ਹੈ। ਇਸ ਜੋੜੇ ਦੀ ਬੇਟੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਰਾਹਾ ਦਾ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਆਲੀਆ ਅਤੇ ਰਣਬੀਰ ਦੀ ਰਾਜਕੁਮਾਰੀ ਦੀ ਪਹਿਲੀ ਝਲਕ ‘ਤੇ ਪ੍ਰਸ਼ੰਸਕਾਂ ਦੇ ਦਿਲ ਹਾਰ ਬੈਠੇ ਹਨ।
ਕਪੂਰ ਪਰਿਵਾਰ ‘ਚ ਅੱਜ ਕ੍ਰਿਸਮਸ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕਪੂਰ ਪਰਿਵਾਰ ਦੇ ਕ੍ਰਿਸਮਿਸ ਲੰਚ ਦੌਰਾਨ ਰਣਬੀਰ-ਆਲੀਆ ਨੇ ਬੇਟੀ ਰਾਹਾ ਨਾਲ ਪਾਪਰਾਜ਼ੀ ਲਈ ਪੋਜ਼ ਦਿੱਤਾ। ਇਸ ਜੋੜੇ ਨੇ ਪਹਿਲੀ ਵਾਰ ਆਪਣੀ ਧੀ ਦਾ ਚਿਹਰਾ ਜਨਤਕ ਤੌਰ ‘ਤੇ ਦੁਨੀਆ ਸਾਹਮਣੇ ਪ੍ਰਗਟ ਕੀਤਾ ਹੈ। ਰਣਬੀਰ ਆਪਣੀ ਲਾਡਲੀ ਬੇਟੀ ਨੂੰ ਗੋਦ ‘ਚ ਫੜੀ ਨਜ਼ਰ ਆਏ।
