ਅਰਬਾਜ ਤੇ ਸ਼ੂਰਾ ਨਵਾਂ ਸਾਲ ਮਨਾਉਣ ਲਈ ਵਿਦੇਸ਼ ਰਵਾਨਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 31 December, 2023, 04:33 PM

ਅਰਬਾਜ ਤੇ ਸ਼ੂਰਾ ਨਵਾਂ ਸਾਲ ਮਨਾਉਣ ਲਈ ਵਿਦੇਸ਼ ਰਵਾਨਾ
ਮੁੰਬਈ: ਨਵੇਂ ਵਿਆਹੇ ਜੋੜੇ ਅਰਬਾਜ਼ ਖਾਨ ਤੇ ਸ਼ੂਰਾ ਖਾਨ ਨੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਵਿਦੇਸ਼ ਦੀ ਉਡਾਣ ਫੜ ਲਈ ਹੈ। ਸ਼ਨਿਚਰਵਾਰ ਸਵੇਰੇ ਦੋਵੇਂ ਮੁੰਬਈ ਹਵਾਈਅੱਡੇ ’ਤੇ ਦੇਖੇ ਗਏ। ਇਸ ਮੌਕੇ ਅਰਬਾਜ਼ ਖਾਨ ਨੇ ਨੀਲੇ ਰੰਗ ਦੀ ਜੀਨ ਨਾਲ ਕਾਲੇ ਰੰਗ ਦੀ ਸਵੈੱਟਸ਼ਰਟ ਅਤੇ ਸ਼ੂਰਾ ਨੇ ਹਲਕੇ ਸੁਰਮੇ ਰੰਗ ਦੇ ਕੋ-ਓਰਡ ਸੈੱਟ ਨਾਲ ਕਾਲੇ ਰੰਗ ਦੀ ਟੋਪੀ ਪਹਿਨੀ ਹੋਈ ਸੀ। ਜ਼ਿਕਰਯੋਗ ਹੈ ਕਿ ਬੀਤੀ 24 ਦਸੰਬਰ ਨੂੰ ਦੋਹਾਂ ਨੇ ਅਰਬਾਜ਼ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਨਿਕਾਹ ਦੀਆਂ ਰਸਮਾਂ ਮੁਕੰਮਲ ਕੀਤੀਆਂ ਸਨ। ਇਸ ਸਬੰਧੀ ਜਾਣਕਾਰੀ ਅਰਬਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰ ਕੇ ਦਿੱਤੀ ਸੀ। ਇਸ ਨੋਟ ਵਿੱਚ ਲਿਖਿਆ ਸੀ, ‘‘ਆਪਣੇ ਚਹੇਤਿਆਂ ਦੀ ਹਾਜ਼ਰੀ ਵਿੱਚ ਮੈਂ ਤੇ ਮੇਰੀ ਜੀਵਨ ਸਾਥਣ ਨੇ ਅੱਜ ਤੋਂ ਉਮਰ ਭਰ ਲਈ ਪਿਆਰ ਭਰੇ ਸਾਥ ਦੀ ਸ਼ੁਰੂਆਤ ਕੀਤੀ ਹੈ। ਇਸ ਖ਼ਾਸ ਦਿਨ ’ਤੇ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਤੇ ਸ਼ੁਭਕਾਮਨਾਵਾਂ ਦੀ ਲੋੜ ਹੈ।