ਐਸਆਈਟੀ ਨੇ ਬਿਕਰਮ ਮਜੀਠੀਆ ਨੁੰ ਕੀਤਾ ਸੰਮਨ ਜਾਰੀ, 30 ਨੁੰ ਹੋਣਗੇ ਪੇਸ਼
ਦੁਆਰਾ: Punjab Bani ਪ੍ਰਕਾਸ਼ਿਤ :Friday, 29 December, 2023, 03:11 PM

ਐਸਆਈਟੀ ਨੇ ਬਿਕਰਮ ਮਜੀਠੀਆ ਨੁੰ ਕੀਤਾ ਸੰਮਨ ਜਾਰੀ, 30 ਨੁੰ ਹੋਣਗੇ ਪੇਸ਼
ਪਟਿਆਲਾ: ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ 30 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਸਾਲ 2021 ਵਿਚ ਦਰਜ ਹੋਏ ਡਰੱਗ ਕੇਸ ਸਬੰਧੀ ਜਾਂਚ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਸਿੱਟ ਦੇ ਚੇਅਰਮੈਨ ਕਮ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਵਲੋਂ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਜਿਸ ’ਤੇ ਮਜੀਠੀਆ ਤੋਂ ਪਟਿਆਲਾ ਵਿਖੇ ਕਰੀਬ ਸੱਤ ਘੰਟੇ ਪੁੱਛਗਿਛ ਕੀਤੀ ਗਈ ਸੀ। 18 ਦਸੰਬਰ ਨੂੰ ਹੀ ਐੱਸਆਈਟੀ ਵਲੋਂ ਮਜੀਠੀਆ ਨੂੰ 27 ਦਸੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਪਰ ਉਹ ਤੈਅ ਤਰੀਕ ’ਤੇ ਕਮੇਟੀ ਅੱਗੇ ਪੇਸ਼ ਹੋਣ ਲਈ ਨਹੀਂ ਪੁੱਜੇ। ਜਿਸ ’ਤੇ ਐਸਆਈਟੀ ਨੇ ਹੁਣ 30 ਦਸੰਬਰ ਨੂੰ ਪੇਸ਼ ਹੋਣ ਸਬੰਧੀ ਸੰਮਨ ਜਾਰੀ ਕੀਤਾ ਹੈ।
