Share Market :ਭਾਰਤੀ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਭਾਰੀ ਗਿਰਾਵਟ ਆਈ

Share Market :ਭਾਰਤੀ ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਨੂੰ ਭਾਰੀ ਗਿਰਾਵਟ ਆਈ
ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ‘ਚ ਬੁੱਧਵਾਰ 20 ਦਸੰਬਰ ਨੂੰ ਭਾਰੀ ਗਿਰਾਵਟ ਆਈ। ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸੈਂਸੈਕਸ 931 ਅੰਕ ਟੁੱਟ ਗਿਆ। ਕਈ ਸਾਲਾਂ ‘ਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਸੈਂਸੈਕਸ ਦੇ ਸਾਰੇ 30 ਸ਼ੇਅਰ ਲਾਲ ਨਿਸ਼ਾਨ ‘ਚ ਰਹੇ। ਇਸ ਕਾਰਨ ਬਾਜ਼ਾਰ ‘ਚ ਕੋਹਰਾਮ ਦੀ ਸਥਿਤੀ ਮੱਚ ਗਈ ਅਤੇ ਨਿਵੇਸ਼ਕਾਂ ਅਤੇ ਨਿਵੇਸ਼ਕਾਂ ਦੇ ਇੱਕ ਦਿਨ ਹੀ ਕਰੀਬ 9.32 ਲੱਖ ਕਰੋੜ ਰੁਪਏ ਡੁੱਬ ਗਏ। ਬਾਜ਼ਾਰ ‘ਚ ਗਿਰਾਵਟ ਚੌਤਰਫ਼ਾ ਸੀ।
ਬੀਐੱਸਈ ਦੇ ਮਿਡਕੈਪ ਅਤੇ ਸਮਾਲਕੈਪ ਇੰਡੈਕਸ ਤਾਂ 3 ਫ਼ੀਸਦੀ ਤੋਂ ਵੀ ਜ਼ਿਆਦਾ ਟੁੱਟ ਕੇ ਬੰਦ ਹੋਏ। ਸਾਰੇ ਸੇਕਟੋਰਲ ਇੰਡੈਕਸ ਵੀ ਲਾਲ ਨਿਸ਼ਾਨ ‘ਚ ਬੰਦ ਹੋਏ। ਸਭ ਤੋਂ ਵੱਧ ਗਿਰਾਵਟ ਪਾਵਰ, ਯੂਟੀਲਿਟੀ, ਟੈਲੀਕਾਮ ਅਤੇ ਸਰਵਿਸ ਸੈਕਟਰ ਦੇ ਸ਼ੇਅਰਾਂ ‘ਚ ਦੇਖਣ ਨੂੰ ਮਿਲੀ।
ਕਾਰੋਬਾਰ ਦੇ ਅੰਦ ‘ਚ ਬੀਐੱਸਈ ਦਾ 30 ਸ਼ੇਅਰ ਵਾਲਾ ਸੂਚਕਅੰਕ ਸੈਂਸੈਕਸ 930.88 ਅੰਕ ਜਾਂ 1.30 ਫ਼ੀਸਦੀ ਦੀ ਗਿਰਾਵਟ ਨਾਲ 70,506.31 ਅੰਕ ‘ਤੇ ਬੰਦ ਹੋਇਆ। ਉੱਥੇ, ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ, ਨਿਫ਼ਟੀ 346.70 ਅੰਕ ਜਾਂ 1.62 ਫ਼ੀਸਦੀ ਟੁੱਟ ਕੇ 21,106.40 ਦੇ ਪੱਧਰ ‘ਤੇ ਬੰਦ ਹੋਇਆ।
