ਪਟਿਆਲਾ ਲੋਕ ਸਭਾ ਹਲਕੇ 'ਚ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਲਈ ਮੀਟਿੰਗ
ਪਟਿਆਲਾ ਲੋਕ ਸਭਾ ਹਲਕੇ ‘ਚ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਲਈ ਮੀਟਿੰਗ
-ਵਿਧਾਨ ਸਭਾ ਹਲਕਿਆਂ ਦੇ ਚੋਣ ਅਫ਼ਸਰ ਤੇ ਡੀ.ਐਸ.ਪੀਜ ਆਪਸੀ ਤਾਲਮੇਲ ਨਾਲ ਸੂਚੀ ਤਿਆਰ ਕਰਨ- ਡਿਪਟੀ ਕਮਿਸ਼ਨਰ
ਪਟਿਆਲਾ, 19 ਦਸੰਬਰ:
ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਪਟਿਆਲਾ ਲੋਕ ਸਭਾ ਹਲਕੇ ਅੰਦਰ ਸੰਵੇਦਨਸ਼ੀਲ ਤੇ ਅਤਿ ਸੰਵੇਨਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਨ ਲਈ ਸਮੂਹ ਵਿਧਾਨ ਸਭਾ ਹਲਕਿਆਂ ਦੇ ਚੋਣ ਅਫ਼ਸਰਾਂ-ਕਮ-ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨਾਲ ਇੱਕ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪਟਿਆਲਾ ਲੋਕ ਸਭਾ ਹਲਕੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਬਰੀਕੀ ਨਾਲ ਸਰਵੇ ਕਰਕੇ ਸਾਰੇ ਚੋਣ ਅਫ਼ਸਰ ਆਪਣੇ ਹਲਕੇ ਦੇ ਡੀ.ਐਸ.ਪੀਜ਼ ਨੂੰ ਨਾਲ ਲੈਕੇ ਆਪਸੀ ਤਾਲਮੇਲ ਨਾਲ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੂਚੀ ਤਿਆਰ ਕਰਨ।
ਸਮੂਹ ਅਧਿਕਾਰੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੇ ਆਦੇਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੇ ਆਦੇਸ਼ ਜਾਰੀ ਕਰਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਿਵਲ ਤੇ ਪੁਲਿਸ ਦੇ ਸੈਕਟਰ ਅਫ਼ਸਰ ਆਪਣੇ ਇਲਾਕਿਆਂ ਦਾ ਦੌਰਾ ਕਰਕੇ ਪਿਛਲੇ ਸਮੇਂ ‘ਚ ਹੋਈਆਂ ਚੋਣਾਂ ਦੌਰਾਨ ਪੋਲਿੰਗ ਸਟੇਸ਼ਨਾਂ ‘ਤੇ ਹੋਈ ਹਿੰਸਾ, ਦਰਜ ਹੋਏ ਪੁਲਿਸ ਕੇਸਾਂ ਤੇ ਹੋਰ ਅਹਿਮ ਪੱਖਾਂ ਨੂੰ ਲੈਕੇ ਇਹ ਸੂਚੀ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ‘ਚ ਨਾਕੇ, ਸਟੈਟਿਕ ਨਾਕੇ, ਬਾਹਰੋਂ ਆਉਣ ਵਾਲੀ ਫੋਰਸ ਤੇ ਹੋਰ ਪੱਖਾਂ ਦਾ ਦੀ ਬਾਰੀਕੀ ਨਾਲ ਤਜਵੀਜ ਤਿਆਰ ਕੀਤੀ ਜਾਵੇ।
ਮੀਟਿੰਗ ‘ਚ ਏ.ਡੀ.ਸੀਜ਼ ਅਨੁਪ੍ਰਿਤਾ ਜੌਹਲ, ਨਵਰੀਤ ਕੌਰ ਸੇਖੋਂ, ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਤਰਸੇਮ ਚੰਦ, ਜਸਲੀਨ ਕੌਰ ਭੁੱਲਰ, ਨਵਦੀਪ ਕੁਮਾਰ, ਏ.ਈ.ਟੀ.ਸੀ. ਕੰਨੂ ਗਰਗ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਡੀ.ਐਸ.ਪੀਜ਼ ਸੁਖਅੰਮ੍ਰਿਤ ਸਿੰਘ ਰੰਧਾਵਾ, ਗੁਰਦੇਵ ਸਿੰਘ ਧਾਲੀਵਾਲ, ਸੁਰਿੰਦਰ ਮੋਹਨ, ਦਵਿੰਦਰ ਅੱਤਰੀ, ਦਲਜੀਤ ਸਿੰਘ ਵਿਰਕ, ਦਲਬੀਰ ਸਿੰਘ ਗਿੱਲ, ਨੇਹਾ ਅਗਰਵਾਲ ਅਤੇ ਚੋਣ ਤਹਿਸੀਲਦਾਰ ਰਾਮਜੀ ਲਾਲ ਵੀ ਮੌਜੂਦ ਸਨ।