ਠੰਡ ਕਾਰਨ ਸਕੂਲ ਰਹਿਣਗੇ 24 ਤੋ 31 ਦਸੰਬਰ ਤੱਕ ਬੰਦ

ਦੁਆਰਾ: Punjab Bani ਪ੍ਰਕਾਸ਼ਿਤ :Friday, 22 December, 2023, 04:06 PM

ਠੰਡ ਕਾਰਨ ਸਕੂਲ ਰਹਿਣਗੇ 24 ਤੋ 31 ਦਸੰਬਰ ਤੱਕ ਬੰਦ
ਚੰਡੀਗੜ : ਪੰਜਾਬ ਸਰਕਾਰ ਨੇ ਠੰਢ ਕਾਰਨ ਰਾਜ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਪੱਤਰ ਅੱਜ ਸਿਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਨਿੱਜੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। 24 ਦਿਸੰਬਰ ਤੋਂ 31 ਦਿਸੰਬਰ ਤੱਕ ਪੰਜਾਬ ‘ਚ ਸਕੂਲ ਰਹਿਣਗੇ ਬੰਦ।