Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਇੰ. ਜੋਤਿੰਦਰ ਸਿੰਘ ਦਾ 'ਐਮੀਨੈਂਟ ਇੰਜੀਨੀਅਰ ਐਵਾਰਡ 2023' ਨਾਲ ਸਨਮਾਨਿਤ

ਦੁਆਰਾ: Punjab Bani ਪ੍ਰਕਾਸ਼ਿਤ :Friday, 22 December, 2023, 03:52 PM

ਇੰ. ਜੋਤਿੰਦਰ ਸਿੰਘ ਦਾ ‘ਐਮੀਨੈਂਟ ਇੰਜੀਨੀਅਰ ਐਵਾਰਡ 2023’ ਨਾਲ ਸਨਮਾਨਿਤ

ਪਟਿਆਲਾ 22 ਦਿਸੰਬਰ ਇੰਸੀਚਿਉਟ ਆਫ ਇੰਜੀਨੀਅਰਜ਼, ਇੰਡੀਆ ਨੇ 38ਵੀਂ ਰਾਸ਼ਟਰੀ ਕਨਵੈਂਸ਼ਨ ਦਾ 15-16 ਦਸੰਬਰ, 2023 ਨੂੰ ਸ਼ਿਮਲਾ ਵਿਖੇ ਆਯੋਜਿਤ ਕੀਤੀ । ਇੰਜੀਨੀਅਰ ਜੋਤਿੰਦਰ ਸਿੰਘ ਸਾਬਕਾ ਇੰਜੀਨਿਅਰ-ਇੰਨ-ਚੀਫ,-ਪੰਜਾਬ ਰਾਜ ਬਿਜਲੀ ਬੋਰਡ, ਸਲਾਹਕਾਰ – ਪੀ.ਐਫ. ਸੀ ਭਾਰਤ ਸਰਕਾਰ ਅਤੇ ਸਲਾਹਕਾਰ 1980 ਮੈਗਾਵਾਟ ਪਾਵਰ ਪਲਾਂਟ, ਤਲਵੰਡੀ ਸਾਬੋ ਅਤੇ ਦੇਸ਼ ਵਿਦੇਸ਼ ਵਿੱਚ 50 ਸਾਲ ਤੋਂ ਵੱਧ ਸ਼ਾਨਦਾਰ ਸੇਵਾਵਾਂ ਲਈ ‘ ਐਮੀਨੈਂਟ ਇੰਜੀਨੀਅਰ ਐਵਾਰਡ 2023 ‘ ਨਾਲ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਚੇਅਰਮੈਨ ਕੈ. ਰਾਮੇਸ਼ਵਰ ਸਿੰਘ ਠਾਕੁਰ, ਚੇਅਰਮੈਨ, ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਨੇ ਇੰਜੀਨੀਅਰ ਜੋਤਿੰਦਰ ਸਿੰਘ ਨੂੰ ‘ਐਮੀਨੈਂਟ ਇੰਜੀਨੀਅਰ ਐਵਾਰਡ 2023’ ਨਾਲ ਸਨਮਾਨਿਤ ਕੀਤਾ । ਇਲੈਕਟ੍ਰੀਕਲ ਇੰਜੀਨੀਅਰਿੰਗ ਡਿਵੀਜ਼ਨ ਬੋਰਡ (ਈ.ਐੱਲ.ਡੀ.ਬੀ.), ਦੇ ਚੇਅਰਮੈਨ ਡਾ.ਐੱਸ.ਕੇ. ਕੱਲਾ ਨੇ ਦੱਸਿਆ ਕਿ ਇੰਜਨੀਅਰ ਜੋਤਿੰਦਰ ਸਿੰਘ ਨੇ ਦੇਸ਼ -ਵਿਦੇਸ਼ ਵਿੱਚ ਬਿਜਲੀ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ । ਸਾਰੇ ਕਾਉਂਸਲ ਮੈਂਬਰ ਅਤੇ ਸਾਬਕਾ ਵਾਈਸ ਪ੍ਰੈਜੀ਼ਡਐਂਟ (ਆਈ. ਈ. ਆਈ ) ਡਾ. ਟੀ. ਐਸ. ਕਮਲ ਵੀ ਕਨਵੈਂਸ਼ਨ ਵਿੱਚ ਸ਼ਾਮਲ ਹੋਏ ।

ਇੰਜੀਨੀਅਰ ਜੋਤਿੰਦਰ ਸਿੰਘ ਨੇ 1970 ਵਿੱਚ ਥਾਪਰ ਕਾਲਜ ਪਟਿਆਲਾ ਤੋਂ ਇੰਜਨੀਅਰੰਗ ਅਤੇ 1972 ਵਿੱਚ ਯੂਨੀਵਰਸਿਟੀ ਆਫ ਰੁੜਕੀ ਤੋਂ ਪੋਸਟ ਗਰੈਜੂਏਸ਼ਨ ਡਿਗਰੀ ਪ੍ਰਾਪਤ ਕੀਤੀ । ਪੰਜਾਬ ਦੇ 100 ਪ੍ਰਤਿਸ਼ਤ ਬਿਜਲੀਕਰਣ ਲਈ ਕੰਮ ਕੀਤਾ ਅਤੇ 1974 ਵਿੱਚ ਪੰਜਾਬ ਨੂੰ ਭਾਰਤ ਦਾ ਪਹਿਲਾ 100 ਪ੍ਰਤੀਸ਼ਤ ਬਿਜਲੀਕਰਣ ਸੂਬਾ ਘੋਸ਼ਿਤ ਕੀਤਾ ਗਿਆ। ਜੋਗਿੰਦਰ ਨਗਰ ਪਾਵਰ ਪਲਾਂਟ ਦੇ ਨਵੇਂ ਪਾਵਰ ਯੂਨਿਟ ਸਥਾਪਨਾ ਤੇ ਕੰਮ ਕੀਤਾ। ਭਾਰਤ ਸਰਕਾਰ 9 ਸਾਲ ਲੀਬੀਆ ਅਫਰੀਕਾ ਵਿੱਚ ਡੈਪੂਟੇਸ਼ਨ ਤੇ ਰਹੇ । ਉਥੇ ਕੰਪੂਟਿਰਾਜਡ ਲੋਡ ਡਿਸਪੈਚ ਸੈਂਟਰ ਦੇ ਇੰਚਾਰਜ ਤੇ ਤਕਨੀਕੀ ਵਿਭਾਗ ਦੇ ਚੀਫ ਵਜੋਂ ਬਿਜਲੀ ਖੇਤਰ ਵਿੱਚ ਵੱਡਮੁਲੇ ਯੋਗਦਾਨ ਬਦੋਲਤ 300 ਭਾਰਤੀ ਇੰਜਨੀਅਰਾਂ ਦੀ ਨਿਯੁਕਤੀ ਕੀਤੀ। 2004 ਵਿੱਚ ਚੀਨ ਗਏ ਤੇ ਪਾਵਰ ਸੈਕਟਰ ਵਾਰੇ ਜਾਣਿਆ। ਪੰਜਾਬ ਰਾਜ ਕੰਪੂਟਿਰਾਜਡ ਲੋਡ ਡਿਸਪੈਚ ਸੈਂਟਰ ਦੇ ਚੀਫ ਇੰਜੀਨੀਅਰ ਰਹੇ ਅਤੇ 2006 ਵਿੱਚ ਇੰਜੀਨਿਅਰ-ਇੰਨ-ਚੀਫ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ।

2007 ਵਿੱਚ ਭਾਰਤ ਸਰਕਾਰ ਦੇ ਪੀ. ਐਫ. ਸੀ. ਅਦਾਰੇ ਵਿੱਚ ਸਲਾਹਕਾਰ ਸਨ ਅਤੇ ਪੰਜਾਬ ਦੀ ਬਿਜਲੀ ਉਤਪਾਦਨ ਸਮਰਥਾ 3400 ਮੈਗਾਵਾਟ ਵਧਾਉ ਲਈ ਰਾਜਪੁਰੇ ਅਤੇ ਤਲਵੰਡੀ ਸਾਬੋ ਪਾਵਰ ਦੀ ਯੋਜਨਾ ਸਿਰੇ ਚੜ੍ਹਾਉਣ ਦਾ ਕੰਮ ਕੀਤੀ। ਪੰਜਾਬ ਰਾਜ ਬਿਜਲੀ ਬੋਰਡ ਦੇ ਕੋਲ 220 ਕਿਲੋਵੋਲਟ ਤੱਕ ਸਬ-ਸਟੇਸ਼ਨ ਸਨ ਅਤੇ ਨਵੇਂ 400 ਕਿਲੋਵੋਲਟ ਸਿਸਟਮ ਲਈ ਇੰਜੀਨੀਅਰ ਜੋਤਿੰਦਰ ਸਿੰਘ ਦਾ ਸੁਪਰਕਰੀਟਿਕਲ ਥਰਮਲ ਤਲਵੰਡੀ ਸਾਬੋ ਸਥਾਪਤ ਕਰਨ ਲਈਂ ਕੰਮ ਕੀਤਾ । ਪੰਜਾਬ ਵਿੱਚ ਪਹਿਲੀਵਾਰ ਬਿਜਲੀ ਉਰਜਾ ਵਿੱਚ 3400 ਮੈਗਾਵਾਟ ਸਮਰਥਾ ਦਾ ਵਾਧਾ ਹੋਇਆ ।
ਕਾਨਫਰੰਸ ਦੇ ਵਿਸ਼ੇ ‘ ਇਲੈਕਟ੍ਰਿਕ ਵ੍ਹੀਕਲਜ਼’ ਨੂੰ ਧਿਆਨ ਵਿੱਚ ਰੱਖਦਿਆਂ ਇੰਜੀਨੀਅਰ ਜੋਤਿੰਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਸੀਂ ਬੈਟਰੀ ਵਿੱਚ ਵਰਤੇ ਜਾਣ ਵਾਲੇ “ਕਰਿਟੀਕਲ ਮਿਨਰਲਜ਼ “ ਅਤੇ ਬੈਟਰੀਆਂ ਬਾਹਰਲੇ ਦੇਸ਼ਾਂ ਉੱਪਰ ਨਿਰਭਰ ਹਾਂ । ਜਿਨ੍ਹਾਂ ਕਰਕੇ ਭਾਰਤ ਵਿੱਚ ਇਲੈਕਟ੍ਰਿਕ ਵ੍ਹੀਕਲਜ਼ ਅਤੇ ਬੈਟਰੀਆਂ ਦੀਆਂ ਕੀਮਤਾਂ ਬਹੁਤ ਜਿਆਦਾ ਹਨ। ਉਨ੍ਹਾਂ ਕਿਹਾ ਗਰੀਨ ਤੇ ਕਲੀਨ ਸਮਾਰਟ ਚਾਰਜਿੰਗ ਡਿਜ਼ਾਈਨ ਕਰਨ ਚ ਭਾਰਤ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਦੇ ਵਿਗਾੜ ਨੂੰ ਰੋਕਿਆ ਜਾ ਸਕੇ ।
ਇੰਜੀਨੀਅਰ ਜੋਤਿੰਦਰ ਸਿੰਘ 38ਵੀਂ ਰਾਸ਼ਟਰੀ ਕਾਨਫਰੰਸ ਸ਼ਿਮਲਾ ਦੇ ਇੱਕ ਤਕਨੀਕੀ ਸੈਸ਼ਨ ਦੇ ਚੇਅਰਮੈਨ ਬਣੇ । ਉਹ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਆਈ. ਈ. ਆਈ ਦੇ ਸਕੱਤਰ ਵੀ ਰਹੇ ਹਨ । ਉਨ੍ਹਾਂ ਨੂੰ 19 ਮਈ 2023 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ‘ ਲਾਈਫ ਟਾਇਮ ਅਚੀਵਮੈਂਟ ਐਵਾਰਡ ‘ ਨਾਲ ਸਨਮਾਨਿਤ ਕੀਤਾ ਗਿਆ । ਉਹ ਆਈ.ਈ.ਆਈ. ਫੈਲੋ ਮੈਂਬਰ ਹਨ ।



Scroll to Top