ਦੇਸ਼ਧ੍ਰੋਹ ਮਾਮਲੇ ’ਚ ਮਰਹੂਮ ਫ਼ੌਜੀ ਹਾਕਮ ਪਰਵੇਜ਼ ਮੁਸ਼ੱਰਫ਼ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 10 January, 2024, 03:47 PM

ਦੇਸ਼ਧ੍ਰੋਹ ਮਾਮਲੇ ’ਚ ਮਰਹੂਮ ਫ਼ੌਜੀ ਹਾਕਮ ਪਰਵੇਜ਼ ਮੁਸ਼ੱਰਫ਼ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ
ਇਸਲਾਮਾਬਾਦ, 10 ਜਨਵਰੀ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੂੰ 2019 ਵਿਚ ਦੇਸ਼ਧ੍ਰੋਹ ਮਾਮਲੇ ਵਿਚ ਵਿਸ਼ੇਸ਼ ਅਦਾਲਤ ਵਲੋਂ ਸੁਣਾਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। 1999 ਵਿਚ ਕਾਰਗਿਲ ਯੁੱਧ ਲਈ ਜ਼ਿੰਮੇਵਾਰ ਅਤੇ ਪਾਕਿਸਤਾਨ ਦੇ ਫੌਜੀ ਸ਼ਾਸਕ ਮੁਸ਼ੱਰਫ ਦੀ ਲੰਬੀ ਬਿਮਾਰੀ ਤੋਂ ਬਾਅਦ ਬੀਤੇ ਸਾਲ 5 ਫਰਵਰੀ ਨੂੰ ਦੁਬਈ ਵਿਚ ਮੌਤ ਹੋ ਗਈ ਸੀ। 79 ਸਾਲਾ ਸਾਬਕਾ ਰਾਸ਼ਟਰਪਤੀ ਦੁਬਈ ਵਿੱਚ ਇਲਾਜ ਕਰਵਾ ਰਹੇ ਸਨ। ਉਹ 2016 ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਅਪਰਾਧਿਕ ਦੋਸ਼ਾਂ ਤੋਂ ਬਚਣ ਲਈ ਸਵੈ-ਜਲਾਵਤ ਵਿੱਚ ਰਹਿ ਰਿਹਾ ਸੀ। ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਦੀ ਅਗਵਾਈ ਵਾਲੇ ਚਾਰ ਮੈਂਬਰੀ ਬੈਂਚ ਨੇ ਇਹ ਫ਼ੈਸਲਾ ਸਣਾਇਆ।