ਪੁਲਸ ਨੇ ਕੀਤਾ ਸਰਪੰਚ ਦੇ ਕਾਤਲ ਦਾ ਐਨਕਾਊਟਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 10 January, 2024, 03:28 PM

ਪੁਲਸ ਨੇ ਕੀਤਾ ਸਰਪੰਚ ਦੇ ਕਾਤਲ ਦਾ ਐਨਕਾਊਟਰ
ਹੁਸ਼ਿਆਰਪੁਰ: ਬੀਤੀ 4 ਜਨਵਰੀ ਦੀ ਸਵੇਰ ਨੂੰ ਹੁਸ਼ਿਆਰਪੁਰ ‘ਚ ਹੋਏ ਸਰਪੰਚ ਤੇ ਦਲਿਤ ਆਗੂ ਦੇ ਕਤਲ ਤੋਂ ਬਾਅਦ ਹੁਸ਼ਿਆਰਪੁਰ ‘ਚ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਸੀ। ਹਾਲਾਂਕਿ ਪੁਲਿਸ ਵਲੋਂ ਇਕ ਕਾਤਲ ਨੂੰ ਘਟਨਾ ਤੋਂ 1 ਦਿਨ ਬਾਅਦ ਹੀ ਕਾਬੂ ਕਰ ਲਿਆ ਗਿਆ ਸੀ ਪਰੰਤੂ ਪਰਿਵਾਰ ਵਲੋਂ ਲਗਾਤਾਰ ਅੱਡਾ ਦੁਸੜਕਾ ‘ਚ 6 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ ਤੇ ਮੰਗ ਕੀਤੀ ਜਾ ਰਹੀ ਸੀ ਕਿ ਜਦੋਂ ਤੱਕ ਪੁਲਿਸ ਮੁੱਖ ਦੋਸ਼ੀ ਅਨੂਪ ਕੁਮਾਰ ਵਿੱਕੀ ਨੂੰ ਨਹੀਂ ਕਾਬੂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।ਬੀਤੀ ਦੇਰ ਰਾਤ ਪੁਲਿਸ ਵਲੋਂ ਸੂਚਨਾ ਮਿਲਣ ‘ਤੇ ਜਦੋਂ ਉਸਨੂੰ ਕਾਬੂ ਕਰਨਾ ਚਾਹਿਆ ਤਾਂ ਉਸ ਵਲੋਂ ਨਾਜਾਇਜ਼ ਹਥਿਆਰ ਨਾਲ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਵਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਵਿੱਕੀ ਦੇ 2 ਗੋਲੀਆਂ ਲੱਗੀਆਂ ਹਨ। ਜਿਸ ਤੋਂ ਬਾਅਦ ਪੁਲਿਸ ਉਸਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ‘ਚ ਲੈ ਕੇ ਆਈ ਜਿੱਥੋਂ ਡਾਕਟਰਾਂ ਵਲੋਂ ੳਸਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ।ਸੂਤਰਾਂ ਮੁਤਾਬਕ ਅਨੂਪ ਕੁਮਾਰ ਵਿੱਕੀ ਘਟਨਾ ਵਾਲੀ ਥਾਂ ਤੋਂ ਮਹਿਜ਼ ਕੁਝ ਕਿਲੋਮੀਟਰ ਦੀ ਦੂਰੀ ‘ਤੇ ਹੀ ਕਿਸੇ ਪਿੰਡ ‘ਚ ਸ਼ਰਣ ਲੈ ਕੇ ਲੁਕਿਆ ਹੋਇਆ ਸੀ। ਫਿਲਹਾਲ ਇਕ ਦੋਸ਼ੀ ਅਜੇ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਚੱਲ ਰਿਹਾ ਹੈ।