ਦਰਦਨਾਕ ਹਾਦਸਾ : ਇੱਕੋ ਪਰਿਵਾਰ ਦੇ ਪੰਜ ਮੈਬਰਾਂ ਸਮੇਤ 6 ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 09 January, 2024, 03:45 PM

ਦਰਦਨਾਕ ਹਾਦਸਾ : ਇੱਕੋ ਪਰਿਵਾਰ ਦੇ ਪੰਜ ਮੈਬਰਾਂ ਸਮੇਤ 6 ਦੀ ਮੌਤ
ਹਰ‌ਿਆਣਾ : ਹਰਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਸਮੇਤ ਛੇ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਇਨ੍ਹਾਂ ਵਿੱਚ ਪਰਿਵਾਰ ਦੀਆਂ ਤਿੰਨ ਨੂੰਹਾਂ ਅਤੇ ਦੋ ਪੁੱਤਰ ਸ਼ਾਮਲ ਹਨ। ਇਹ ਲੋਕ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਹਰਿਆਣਾ ਦੇ ਹਿਸਾਰ ਜਾ ਰਹੇ ਸਨ।
ਇਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਪੁਲਿਸ ਨੇ ਲਾਸ਼ਾਂ ਨੂੰ ਹਰਿਆਣਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ‘ਚ ਮਾਤਮ ਦਾ ਮਾਹੌਲ ਹੈ।
ਪੁਲਿਸ ਮੁਤਾਬਕ ਇਹ ਹਾਦਸਾ ਹਰਿਆਣਾ ਦੇ ਚੌਟਾਲਾ ਰੋਡ ‘ਤੇ ਪਿੰਡ ਸ਼ੇਰਗੜ੍ਹ ਨੇੜੇ ਵਾਪਰਿਆ। ਇਸ ਹਾਦਸੇ ‘ਚ ਕਾਰ ‘ਚ ਸਵਾਰ 6 ਲੋਕਾਂ, ਵਾਸੀ ਸ਼੍ਰੀਗੰਗਾਨਗਰ ਦੀ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਬ-ਡਵੀਜ਼ਨਲ ਸਿਵਲ ਹਸਪਤਾਲ ਡੱਬਵਾਲੀ, ਹਰਿਆਣਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਨਵਾਰੀਲਾਲ ਵਾਸੀ ਸ੍ਰੀਗੰਗਾਨਗਰ, ਉਸ ਦੀ ਪਤਨੀ ਦਰਸ਼ਨਾ, ਵੱਡੇ ਭਰਾ ਕ੍ਰਿਸ਼ਨ ਕੁਮਾਰ, ਉਸ ਦੀ ਪਤਨੀ ਗੁੱਡੀ ਦੇਵੀ, ਦੂਜੇ ਭਰਾ ਓਮਪ੍ਰਕਾਸ਼ ਦੀ ਪਤਨੀ ਚੰਦਰਕਲਾ ਅਤੇ ਕਾਰ ਚਾਲਕ ਸੁਭਾਸ਼ ਚੰਦਰ ਵਾਸੀ ਪਿੰਡ ਸਰਦਾਰਪੁਰਾ ਬੀਕਾ ਦੇ ਵਾਰਡ ਨੰਬਰ ਪੰਜ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦਰਸ਼ਨਾ ਦੇਵੀ ਦੇ ਪਿਤਾ ਦੀ ਮੌਤ ਹੋ ਗਈ ਸੀ। ਇਹ ਲੋਕ ਉਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਹਿਸਾਰ ਜਾ ਰਹੇ ਸਨ।