ਦੁਕਾਨਦਾਰ ਤੇ ਸੁਟ‌ਿਆ ਅਣਪਛਾਤਿਆਂ ਨੇ ਤੇਜਾਬ , ਝੁਲਸਿਆ

ਦੁਆਰਾ: Punjab Bani ਪ੍ਰਕਾਸ਼ਿਤ :Thursday, 04 January, 2024, 07:24 PM

ਦੁਕਾਨਦਾਰ ਤੇ ਸੁਟ‌ਿਆ ਅਣਪਛਾਤਿਆਂ ਨੇ ਤੇਜਾਬ , ਝੁਲਸਿਆ
ਸਨੌਰ, 4 ਜਨਵਰੀ
ਪਟਿਆਲਾ ਜ਼ਿਲੇ ਦੇ ਕਸਬਾ ਸਨੌਰ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਦੁਕਾਨਦਾਰ ਉੱਪਰ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਸ ਦੀਆਂ ਬਾਹਾਂ ਅਤੇ ਗਰਦਨ ਝੁਲਸ ਗਏ। ਸਨੌਰ ਵਾਸੀ ਨੌਜਵਾਨ ਨਿਖਲ ਸਿੰਗਲਾ ਹਾਰਡ ਵੇਅਰ ਦੀ ਦੁਕਾਨ ਕਰਦਾ ਹੈ। ਉਹ ਜਦੋਂ ਦੁਕਾਨ ਦੇ ਅੰਦਰ ਬੈਠਾ ਸੀ ਤਾਂ ਨਕਾਬਪੋਸ਼ ਦੋ ਨੌਜਵਾਨਾਂ ਨੇ ਆ ਕੇ ਪਹਿਲਾਂ ਕੋਈ ਸਾਮਾਨ ਮੰਗਿਆ ਅਤੇ ਫੇਰ ਤੁਰੰਤ ਬਾਅਦ ਉਸ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਮਗਰੋਂ ਉਹ ਐਕਟਿਵਾ ‘ਤੇ ਫਰਾਰ ਹੋ ਗਏ। ਉਧਰ ਇਸ ਹਮਲੇ ਦਾ ਸ਼ਿਕਾਰ ਹੋਇਆ ਨਿਖਲ ਜਦੋਂ ਦੁਕਾਨ ’ਚੋਂ ਨਿਕਲ ਕੇ ਬਾਹਰ ਗਲੀ ਵਿੱਚ ਆਇਆ ਤਾਂ ਗੁਆਂਢੀ ਦੁਕਾਨਦਾਰਾਂ ਨੇ ਉਸ ਦੀ ਮਦਦ ਕਰਦਿਆਂ ਉਸ ਦੇ ਕੱਪੜੇ ਬਦਲੇ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਨਿਖਲ ਦੇ ਚਾਚਾ ਭੂਸ਼ਣ ਸਿੰਗਲਾ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲੀਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਇਸ ਘਟਨਾ ਦਾ ਕੁਝ ਹਿੱਸਾ ਸੀਸੀਟੀਵੀ ਕੈਮਰੇ ਚ ਵੀ ਰਿਕਾਰਡ ਹੋਇਆ ਹੈ।