ਈਰਾਨ ਦੇ ਕਰਮਾਨ ਸ਼ਹਿਰ ਵਿਚ ਹੋਇਆ ਜਬਰਦਸਤ ਬੰਬ ਧਮਾਕਾ, 53 ਮਰੇ, ਕਈ ਜਖਮੀ
ਦੁਆਰਾ: Punjab Bani ਪ੍ਰਕਾਸ਼ਿਤ :Thursday, 04 January, 2024, 07:03 PM

ਈਰਾਨ ਦੇ ਕਰਮਾਨ ਸ਼ਹਿਰ ਵਿਚ ਹੋਇਆ ਜਬਰਦਸਤ ਬੰਬ ਧਮਾਕਾ, 53 ਮਰੇ, ਕਈ ਜਖਮੀ
ਤਹਿਰਾਨ- ਈਰਾਨ ਦੇ ਕਰਮਾਨ ਸ਼ਹਿਰ ਵਿੱਚ ਇੱਕ ਕਬਰਸਤਾਨ ਨੇੜੇ ਹੋਏ ਜ਼ਬਰਦਸਤ ਧਮਾਕਿਆਂ ਵਿੱਚ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਟੀਵੀ ਅਲ ਅਰਬੀਆ ਦੀ ਰਿਪੋਰਟ ਮੁਤਾਬਕ ਕਮਾਂਡਰ ਕਾਸਿਮ ਸੁਲੇਮਾਨੀ (Qassem Suleimani) ਨੂੰ ਇਸ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕਰਮਾਨ ਸ਼ਹਿਰ ਵਿੱਚ ਇੱਕ ਕਬਰਸਤਾਨ ਦੇ ਨੇੜੇ ਘੱਟੋ-ਘੱਟ ਦੋ ਧਮਾਕਿਆਂ ਵਿੱਚ ਘੱਟੋ-ਘੱਟ 53 ਲੋਕ ਮਾਰੇ ਗਏ, ਜਿੱਥੇ ਮਾਰੇ ਗਏ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਦਫ਼ਨਾਇਆ ਗਿਆ ਸੀ। ਬੁੱਧਵਾਰ ਨੂੰ ਈਰਾਨ ‘ਚ ਉਨ੍ਹਾਂ ਦੀ ਮੌਤ ਦੀ ਚੌਥੀ ਬਰਸੀ ਮਨਾਈ ਜਾ ਰਹੀ ਸੀ। ਈਰਾਨ ਦੇ ਸਰਕਾਰੀ ਮੀਡੀਆ ਨੇ ਕਰਮਾਨ ਸ਼ਹਿਰ ਵਿੱਚ ਇੱਕ ਕਬਰਸਤਾਨ ਦੇ ਨੇੜੇ ਦੋ ਧਮਾਕਿਆਂ ਦੀ ਰਿਪੋਰਟ ਕੀਤੀ।
