ਬੱਸਾਂ ਤੇ ਟਰੱਕ ਡਰਾਈਵਰਾਂ ਦੇ ਚੱਕਾ ਜਾਮ ਕਾਰਨ ਮਚੀ ਹਾਹਾਕਾਰ

ਬੱਸਾਂ ਤੇ ਟਰੱਕ ਡਰਾਈਵਰਾਂ ਦੇ ਚੱਕਾ ਜਾਮ ਕਾਰਨ ਮਚੀ ਹਾਹਾਕਾਰ
ਚੰਡੀਗੜ : ਕੇਂਦਰ ਸਰਕਾਰ ਵਲੋਂ ਨਵੇਂ ਕੱਢੇ ਕਾਨੂੰਨ ਨੂੰ ਲੈ ਕੇ ਬੱਸਾਂ ਤੇ ਟਰੱਕ ਡਰਾਈਵਰਾਂ ਨੇ ਚੱਕਾ ਜਾਮ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਕਾਨੂੰਨ ਲਾਗੂ ਕੀਤਾ ਗਿਆ ਹੈ ਕਿ ਜੇਕਰ ਬੱਸ ਜਾਂ ਟਰੱਕ ਡਰਾਈਵਰ ਵੱਲੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ 7 ਲੱਖ ਦਾ ਹਰਜਾਨਾ ਦੇਣਾ ਪਵੇਗਾ, ਜਾਂ 10 ਸਾਲ ਦੀ ਕੈਦ ਹੋ ਸਕਦੀ ਹੈ ਤਾਂ ਉਸ ਨੂੰ ਲੈ ਕੇ ਟਰੱਕ ਅਤੇ ਬੱਸਾਂ ਦੇ ਡਰਾਈਵਰਾਂ ਨੇ ਹੜਤਾਲਾਂ ਕਰ ਦਿੱਤੀਆਂ ਹਨ ਕਿ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇ। ਇਨ੍ਹਾਂ ਹੜਤਾਲਾਂ ਕਾਰਨ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਦੀ ਕਿੱਲਤ ਹੋ ਗਈ ਹੈ ਤੇ ਲੋਕਾਂ ਵਲੋਂ ਪੈਟਰੋਲ ਡੀਜ਼ਲ ਲੈਣ ਲਈ ਪੰਪਾਂ ਤੇ ਲੰਮੀਆਂ ਕਤਾਰਾਂ ‘ਚ ਵੀ ਲੱਗਣਾ ਪਿਆ, ਤੇਲ ਨਾਲ ਮਿਲਣ ਕਾਰਨ ਨਿਰਾਸ਼ਾ ਹੀ ਪੱਲੇ ਪਈ, ਕਿਉਂਕਿ ਪੰਪ ਕਰਮਚਾਰੀਆਂ ਵੱਲੋਂ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਕਿ ਤੇਲ ਖ਼ਤਮ ਹੋ ਗਿਆ ਹੈ। ਇਸ ਦੌਰਾਨ ਲੋਕਾਂ ਅਤੇ ਪੰਪ ਕਰਮਚਾਰੀਆਂ ਵਿਚ ਥੋੜ੍ਹੀ ਬਹੁਤੀ ਬਹਿਸਬਾਜੀ ਵੀ ਹੋਈ,ਪਰ ਤੇਲ ਲੈਣ ਤੋਂ ਬਿਨਾਂ ਹੀ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
