ਜਾਪਾਨ ਵਿਚ ਬਰਫਬਾਰੀ ਹੋਣ ਕਾਰਨ ਬਚਾਅ ਕਾਰਜ ਪ੍ਰਭਾਵਿਤ
ਦੁਆਰਾ: Punjab Bani ਪ੍ਰਕਾਸ਼ਿਤ :Sunday, 07 January, 2024, 06:40 PM

ਜਾਪਾਨ ਵਿਚ ਬਰਫਬਾਰੀ ਹੋਣ ਕਾਰਨ ਬਚਾਅ ਕਾਰਜ ਪ੍ਰਭਾਵਿਤ
ਜਾਪਾਨ, 7 ਜਨਵਰੀ
ਜਪਾਨ ਦੇ ਪੱਛਮੀ ਤੱਟ ’ਤੇ ਪਿਛਲੇ ਹਫ਼ਤੇ ਆਏ ਭੂਚਾਲ ਤੋਂ ਬਾਅਦ ਹੁਣ ਤਾਜ਼ੀ ਬਰਫਬਾਰੀ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋ ਰਹੇ ਹਨ। ਬਚਾਅ ਦਲਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਖਾਧ ਪਦਾਰਥਾਂ ਦੀ ਸਮੱਗਰੀ ਪਹੁੰਚਾਉਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਆਏ ਭੂਚਾਲ ਕਾਰਨ 126 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਕਾਰਨ 222 ਲੋਕ ਲਾਪਤਾ ਹੋਏ ਦੱਸੇ ਜਾ ਰਹੇ ਹਨ ਜਦੋਂ ਕਿ 560 ਲੋਕ ਫੱਟੜ ਹੋਏ ਹਨ।
