Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸੰਦੀਪ ਬੰਧੂ ਵਲੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਤੋਂ ਅਸਤੀਫਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 07 January, 2024, 05:39 PM

ਸੰਦੀਪ ਬੰਧੂ ਵਲੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਤੋਂ ਅਸਤੀਫਾ
● ਮਾਤਾ ਰਾਣੀ ਨੇ ਜਿੰਨੀ ਮੇਰੀ ਸੇਵਾ ਆਪਣੇ ਚਰਨਾਂ ਵਿੱਚ ਲਗਾਈ ਸੀ, ਉਹ ਮੈਂ ਪੂਰੀ ਇਮਾਨਦਾਰੀ, ਸਚਾਈ ਅਤੇ ਤਨਦੇਹੀ ਨਾਲ ਨਿਭਾਈ – ਸੰਦੀਪ ਬੰਧੂ
 ਪਟਿਆਲਾ : ਅੱਜ ਮੰਦਿਰ ਸ੍ਰੀ ਕਾਲੀ ਦੇਵੀ ਜੀ / ਸ੍ਰੀ ਰਾਜ ਰਾਜੇਸ਼ਵਰੀ ਜੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਆਪਣਾ ਅਸਤੀਫਾ ਐਫ ਸੀ ਆਰ ਪੰਜਾਬ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਕ ਪੱਤਰ ਰਾਹੀਂ ਭੇਜਿਆ।
ਪ੍ਰੈਸ ਨੋਟ ਜਾਰੀ ਕਰਦਿਆਂ ਸੰਦੀਪ ਬੰਧੂ ਨੇ ਕਿਹਾ ਕਿ ਮਿਤੀ 21 ਜੁਲਾਈ, 2022 ਨੂੰ ਮੰਦਿਰ ਸ੍ਰੀ ਕਾਲੀ ਦੇਵੀ ਜੀ / ਸ੍ਰੀ ਰਾਜ ਰਾਜੇਸ਼ਵਰੀ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੋ ਸਾਲ ਲਈ ਬਣਾਈ ਗਈ ਸੀ। ਇਸ ਕਮੇਟੀ ਵਿੱਚ ਮੈਨੂੰ ਬਤੌਰ ਮੈਂਬਰ ਮੰਦਿਰ ਅਤੇ ਸ਼ਰਧਾਲੂਆਂ ਦੀ ਸੇਵਾ ਕਰਨ ਲਈ ਸ਼ਾਮਿਲ ਕੀਤਾ ਗਿਆ ਸੀ। ਇਹ ਸੇਵਾ ਮੈਂ ਮਾਤਾ ਜੀ ਦੇ ਅਸ਼ੀਰਵਾਦ ਸਦਕਾ, ਵਿਧਾਇਕ ਸ੍ਰ: ਅਜੀਤਪਾਲ ਸਿੰਘ ਕੋਹਲੀ ਜੀ ਦੀ ਅਗਵਾਈ ਹੇਠ ਅਤੇ ਸਮੁੱਚੇ ਸ਼ਰਧਾਲੂਆਂ ਦੇ, ਸਮੁੱਚੀ ਮੈਨੇਜਮੈਂਟ ਦੇ ਸਹਿਯੋਗ ਕਰਕੇ ਪੂਰੀ ਇਮਾਨਦਾਰੀ ਨਾਲ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਮੈਂ ਆਪਣੀਆਂ ਕੁਝ ਕੰਮਕਾਜੀ ਮਜਬੂਰੀਆਂ ਦੇ ਚੱਲਦਿਆਂ ਇਹ ਸੇਵਾ ਅੱਗੇ ਹੋਰ ਜਾਰੀ ਰੱਖਣ ਵਿੱਚ ਅਸਮਰੱਥ ਹਾਂ। 
ਸੰਦੀਪ ਬੰਧੂ ਨੇ ਕਿਹਾ ਕਿ ਹੁਣ ਮੈਂ ਬਤੌਰ ਸਰਕਾਰੀ ਮੈਂਬਰ ਦੀ ਜਿੰਮੇਵਾਰੀ ਤੋਂ ਮੁਕਤ ਹੋਣਾ ਚਾਉਂਦਾ ਹਾਂ। ਮੈਂ ਆਪਣੇ ਇਸ ਅਹੁਦੇ (ਮੈਂਬਰ, ਐਡਵਾਇਜ਼ਰੀ ਮੈਨੇਜਿੰਗ ਕਮੇਟੀ, ਮੰਦਿਰ ਸ੍ਰੀ ਕਾਲੀ ਦੇਵੀ ਜੀ/ਸ੍ਰੀ ਰਾਜ ਰਾਜੇਸ਼ਵਰੀ ਜੀ) ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦਿੰਦਾ ਹਾਂ। ਇਸ ਲਈ ਜੇਕਰ ਇਸ ਸੇਵਾ ਦੇ ਕਾਰਜਕਾਲ ਦੌਰਾਨ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਜਾਂ ਸੇਵਾ ਕਰਦਿਆਂ ਭੁੱਲ ਚੁੱਕ ਹੋ ਗਈ ਹੋਵੇ ਜਾਂ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਇਸ ਪ੍ਰਤੀ ਮੈਂ ਸਮੁੱਚੇ ਸ਼ਰਧਾਲੂਆਂ, ਮੈਨੇਜਮੈਂਟ ਅਧਿਕਾਰੀਆਂ, ਸਬੰਧਤ ਪ੍ਰਸ਼ਾਸਨ, ਦੋਸਤਾਂ ਮਿੱਤਰਾਂ ਤੋਂ ਖਿਮਾ ਦਾ ਜਾਚਕ ਹਾਂ। ਮਾਤਾ ਰਾਣੀ ਜੀ ਦਾ ਅਣਜਾਣ ਸੇਵਕ ਸਮਝ ਕੇ ਖਿਮਾ ਦੇਣੀ।
ਸੰਦੀਪ ਬੰਧੂ ਨੇ ਕਿਹਾ ਕਿ ਮਾਤਾ ਰਾਣੀ ਨੇ ਜਿੰਨੀ ਵੀ ਮੇਰੀ ਸੇਵਾ ਆਪਣੇ ਚਰਨਾਂ ਵਿੱਚ ਲਗਾਈ ਸੀ, ਉਹ ਮੈਂ ਪੂਰੀ ਇਮਾਨਦਾਰੀ, ਸਚਾਈ, ਤਨਦੇਹੀ ਨਾਲ ਦਿਲੋਂ ਨਿਭਾਈ ਹੈ। ਪਰ ਹੁਣ ਅਸਤੀਫਾ ਦੇਣ ਤੋਂ ਬਾਅਦ ਸਨਾਤਨੀ ਹੋਣ ਦੇ ਨਾਤੇ ਮੈਂ ਪਹਿਲਾਂ ਦੀ ਤਰ੍ਹਾਂ ਇਕ ਆਮ ਸ਼ਰਧਾਲੂ ਹੋਣ ਵਜੋਂ ਮਾਤਾ ਜੀ ਦੇ ਦਰਸ਼ਨ ਅਤੇ ਸੇਵਾ ਜਾਰੀ ਰੱਖਾਂਗਾ।



Scroll to Top