ਸੰਸਦ ਭਵਨ ਵਿੱਚ ਪ੍ਰਦਰਸ਼ਨ ਕਰ ਰਹੇ ਔਰਤ ਅਤੇ ਨੌਜਵਾਨ ਲਏ ਹਿਰਾਸਤ ਵਿੱਚ

ਦੁਆਰਾ: Punjab Bani ਪ੍ਰਕਾਸ਼ਿਤ :Wednesday, 13 December, 2023, 07:51 PM

ਸੰਸਦ ਭਵਨ ਵਿੱਚ ਪ੍ਰਦਰਸ਼ਨ ਕਰ ਰਹੇ ਔਰਤ ਅਤੇ ਨੌਜਵਾਨ ਲਏ ਹਿਰਾਸਤ ਵਿੱਚ
ਨਵੀਂ ਦਿੱਲੀ, 13 ਦਸੰਬਰ
ਸੰਸਦ ਭਵਨ ਦੇ ਬਾਹਰ ਪੀਲੇ ਧੂੰਏਂ ਦੇ ਕੈਨ ਨਾਲ ਪ੍ਰਦਰਸ਼ਨ ਕਰ ਰਹੇ ਪੁਰਸ਼ ਤੇ ਔਰਤ ਨੂੰ ਅੱਜ ਹਿਰਾਸਤ ਵਿਚ ਲਿਆ ਗਿਆ। ਪੁਲੀਸ ਦੱਸਿਆ ਕਿ ਨੀਲਮ (42) ਅਤੇ ਅਮੋਲ ਸ਼ਿੰਦੇ (25) ਨੂੰ ਟਰਾਂਸਪੋਰਟ ਭਵਨ ਦੇ ਸਾਹਮਣੇ ਤੋਂ ਹਿਰਾਸਤ ‘ਚ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।