ਸੰਸਦ ਵਿਚ ਦੋ ਨੌਜਵਾਨਾਂ ਨੇ ਅੰਦਰ ਵੜਕੇ ਕੀਤੀ ਸਪ੍ਰੇ : ਮੈਬਰਾਂ ਨੇ ਫੜਕੇ ਚਾੜਿਆ ਕੁਟਾਪਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 13 December, 2023, 05:23 PM

ਸੰਸਦ ਵਿਚ ਦੋ ਨੌਜਵਾਨਾਂ ਨੇ ਅੰਦਰ ਵੜਕੇ ਕੀਤੀ ਸਪ੍ਰੇ : ਮੈਬਰਾਂ ਨੇ ਫੜਕੇ ਚਾੜਿਆ ਕੁਟਾਪਾ
ਦਿਲੀ : ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ 2 ਨੌਜਵਾਨ ਅਚਾਨਕ ਅੰਦਰ ਆ ਵੜੇ। ਇਸ ਕਾਰਨ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਸੁਰੱਖਿਆ ਕਰਮੀਆਂ ਨੇ 2 ਨੌਜਵਾਨਾਂ ਨੂੰ ਫੜ ਲਿਆ। ਇਸ ਦੌਰਾਨ ਕੁਝ ਸੰਸਦ ਮੈਂਬਰ ਨੌਜਵਾਨਾਂ ਨੂੰ ਕੁੱਟਦੇ ਵੀ ਨਜ਼ਰ ਆ ਰਹੇ ਹਨ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ।
ਦੱਸ ਦਈਏ ਕਿ ਦੋ ਨੌਜਵਾਨਾਂ ਨੇ ਵਿਜ਼ਿਟਰ ਗੈਲਰੀ ਤੋਂ ਅੰਦਰ ਛਾਲ ਮਾਰ ਦਿੱਤੀ ਸੀ। ਨੌਜਵਾਨ ਸੰਸਦ ਮੈਂਬਰਾਂ ਦੀਆਂ ਸੀਟਾਂ ਤੱਕ ਪਹੁੰਚ ਗਏ। ਇਸ ਦੌਰਾਨ ਨੌਜਵਾਨਾਂ ਨੇ ਸਪਰੇਅ ਦੀ ਵੀ ਵਰਤੋਂ ਕੀਤੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਦਲੇਰੀ ਵਿਖਾਈ। ਸੰਸਦ ਭਵਨ ’ਚ ਜਿਵੇਂ ਹੀ ਇਹ ਘਟਨਾ ਵਾਪਰੀ ਤਾਂ ਗੁਰਜੀਤ ਔਜਲਾ ਨੇ ਸਮੋਗ ਬੰਬਨੁਮਾ ਚੀਜ਼ ਨੂੰ ਫੜ ਲਿਆ ਅਤੇ ਉਸ ਨੂੰ ਬਾਹਰ ਸੁੱਟ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਹੱਥ ’ਚ ਪੀਲੇ ਰੰਗ ਦਾ ਪਦਾਰਥ ਵੀ ਲੱਗ ਗਿਆ।
ਸੰਸਦ ਮੈਂਬਰ ਗੁਰਜੀਤ ਔਜਲਾ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਵਿਅਕਤੀ ਜਿਵੇਂ ਹੀ ਦਰਸ਼ਕ ਗੈਲਰੀ ’ਚੋਂ ਆਉਂਦੇ ਹਨ ਤਾਂ ਉਨ੍ਹਾਂ ਚੋਂ ਇੱਕ ਵਿਅਕਤੀ ਆਪਣੇ ਪੈਰਾਂ ’ਚੋਂ ਕੋਈ ਚੀਜ਼ ਕੱਢਦਾ ਹੈ, ਜਿਸ ਨੂੰ ਉਹ ਸੁੱਟ ਦਿੱਤਾ ਹੈ ਉਹ ਇੱਕ ਤਰ੍ਹਾਂ ਦਾ ਸਮੋਗ ਬੰਬ ਸੁੱਟ ਦਿੱਤਾ ਹੈ ਜਿਸ ਨੂੰ ਉਨ੍ਹਾਂ ਨੇ ਫੜ ਲਿਆ ਅਤੇ ਬਾਹਰ ਪਾਸੇ ਸੁੱਟ ਦਿੱਤਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾ ਮਗਰੋਂ ਬਾਕੀ ਸਾਰੇ ਐਮਪੀ ਵੀ ਪਹੁੰਚ ਗਏ। ਸੁਰੱਖਿਆ ਕਰਮੀ ਵੀ ਪਹੁੰਚ ਗਏ। ਸਾਨੂੰ ਸਾਰਿਆਂ ਨੂੰ ਡਰ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਾਵੇ। ਸੁਰੱਖਿਆ ਕਰਮੀ ਅੰਦਰ ਸੀ ਜਿਸ ਕਾਰਨ ਉਹ ਦੋਵੇਂ ਕਾਬੂ ਆ ਗਏ।