Breaking News ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰਮੁੱਖ ਮੰਤਰੀ ਭਗਵੰਤ ਮਾਨ ਨੇ ਡਾ ਚਬੇਵਾਲ ਲਈ ਕੀਤਾ ਚੋਣ ਪ੍ਰਚਾਰਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾਮਾਈਕਰੋ ਅਬਜ਼ਰਵਰਾਂ ਲਈ ਸਿਖਲਾਈ ਸੈਸ਼ਨ ਦਾ ਆਯੋਜਨਜ਼ਿਲ੍ਹਾ ਪੱਧਰੀ ਖਰਚਾ ਸੈਲ ਦੇ ਨੋਡਲ ਅਫ਼ਸਰ ਵੱਲੋਂ ਉਮੀਦਵਾਰਾਂਘੱਟ ਟੈਕਸ ਨਾਲ ਆਸਾਨ ਜੀਐਸਟੀ ਦਾ ਵਾਅਦਾ ਕਰਦਿਆਂ, ਵੜਿੰਗ ਨੇ ਆਰਥਿਕ ਦ੍ਰਿਸ਼ਟੀਕੋਣ ਨੂੰ ਕੀਤਾ ਪੇਸ਼ਭਾਜਪਾ ਨੂੰ ਵੋਟ ਦੇਣਾ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਵਾਧਾ ਦੇਣਾ ਹੈ: ਚਰਨ ਸਿੰਘ ਸਪਰਾਸਮਾਣਾ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦਵਾਇਆ ਜਿੱਤ ਦਾ ਭਰੋਸਾ, ਪ੍ਰਨੀਤ ਕੌਰ ਨੇ ਵੀ ਕਿਹਾ ਸੰਸਦ ਵਿੱਚ ਪਹੁੰਚਦੇ ਹੀ ਪਟਿਆਲਾ ਦੀ ਹਰੇਕ ਮੰਗ ਕਰਾੰਗੀ ਪੂਰੀਪੰਜਾਬ ਵਿੱਚ ਬੋਟਲਿੰਗ ਪਲਾਂਟ ਦਾ ਲਾਇਸੈਂਸ ਮੁਅੱਤਲ

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸ਼ਹੀਦੀ ਫਤਿਹ ਮਾਰਚ ਦਾ ਹੈਦਰਾਬਾਦ ਪੁੱਜਣ ਤੇ ਨਿੱਘਾ ਸੁਆਗਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 23 November, 2023, 06:15 PM

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸ਼ਹੀਦੀ ਫਤਿਹ ਮਾਰਚ ਦਾ ਹੈਦਰਾਬਾਦ ਪੁੱਜਣ ਤੇ ਨਿੱਘਾ ਸੁਆਗਤ

ਸੰਗਤਾਂ ਨੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਸ਼ਸਤਰਾਂ ਦੇ ਕੀਤੇ ਦਰਸ਼ਨ

ਹੈਦਰਾਬਾਦ/ਅੰਮ੍ਰਿਤਸਰ:- 23 ਨਵੰਬਰ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਪਾਸ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਨਿਸ਼ਾਨ ਨਿਗਾਰਿਆਂ, ਸ਼ਸਤਰਾਂ, ਬਸਤਰਾਂ ਅਤੇ ਹੁਕਮਨਾਮਿਆਂ ਦਾ ਖਜ਼ਾਨਾ ਹੈ ਜਿਸ ਦੇ ਦਰਸ਼ਨ ਕਰਵਾਉਣ ਅਤੇ ਗੁਰੂ ਦਾ ਸੰਦੇਸ਼ ਸੰਗਤਾਂ ਤੀਕ ਪੁਹੰਚਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਪਿੱਛਲੇ ਦੋ ਹਫਤਿਆਂ ਤੋਂ ਅਕਾਲੀ ਬਾਬਾ ਫੂਲਾ ਸਿੰਘ ਫਤਿਹ ਮਾਰਚ ਲੈ ਕੇ ਧਰਮ ਪ੍ਰਚਾਰ ਦੀ ਯਾਤਰਾ ਤੇ ਹਨ। ਇਹ ਫਤਿਹ ਮਾਰਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਗੁਰਦੁਆਰਾ ਨਾਨਕਝੀਰਾ ਸਾਹਿਬ ਬਿਦਰ ਕਰਨਾਟਕਾ ਤੋਂ ਹੁੰਦਾ ਹੋਇਆ ਤੇਲਿੰਗਾਨਾ ਹੈਦਰਾਬਾਦ ਵਿਖੇ ਪੁੱਜਾ ਹੈ।
ਤੇਲਿੰਗਾਨਾ ਪ੍ਰਾਂਤ ਦੇ ਪ੍ਰਸਿੱਧ ਸ਼ਹਿਰ ਹੈਦਰਾਬਾਦ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਬੁੱਢਾ ਦਲ ਵੱਲੋਂ ਸੰਗਤਾਂ ਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਹੋਏ ਜਿਸ ਵਿੱਚ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਤੇ ਸਿੱਖ ਜਰਨੈਲਾਂ ਦੇ ਸ਼ਸਤਰਾਂ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਕਟਾਰ, ਸ੍ਰੀ ਗੁਰੂ ਗੋਬਿੰਦ ਸਾਹਿਬ ਦੀ ਸ੍ਰੀ ਸਾਹਿਬ, ਸਾਹਿਬਜ਼ਾਦਾ ਫਤਿਹ ਸਿੰਘ ਦੀ ਢਾਲ, ਅਕਾਲੀ ਬਾਬਾ ਫੂਲਾ ਸਿੰਘ ਦਾ ਖੰਜਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਮਸ਼ੀਰ, ਸ਼ਹੀਦ ਬਾਬਾ ਦੀਪ ਸਿੰਘ ਦੀ ਦਸਤਾਰ ਦਾ ਚੱਕਰ ਆਦਿ ਦੇ ਵਾਰੋਵਾਰੀ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਅਤੇ ਇਨ੍ਹਾਂ ਦਾ ਇਤਿਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ। ਬੁੱਢਾ ਦਲ ਦੇ ਸਕੱਤਰ ਬਾਬਾ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਹੈਦਰਾਬਾਦ ਦੇ ਗੁਰਦੁਆਰਾ ਬ੍ਰਹਮਬਾਲਾ ਰਣਜੀਤ ਨਗਰ, ਗੁਰਦੁਆਰਾ ਸਾਹਿਬ ਆਸਾ ਸਿੰਘ ਬਾਗ਼, ਸੈਂਟਰਲ ਗੁਰਦੁਆਰਾ ਸਾਹਿਬ, ਸੈਂਟਰਲ ਗੁਰਦੁਆਰਾ ਗਉਲੀਗੋੜਾ, ਗੁਰਦੁਆਰਾ ਸਾਹਿਬ ਅਮੀਰਪੇਟ ਵਿਖੇ ਗੁਰਮਤਿ ਸਮਾਗਮਾਂ ਰਾਹੀਂ ਜਿਥੇ ਗੁਰੂ ਗ੍ਰੰਥ ਸਾਹਿਬ ਦੇ ਰੁਹਾਨੀ ਸੰਦੇਸ਼ ਨੂੰ ਪ੍ਰਗਟ ਕਰਨ ਦਾ ਜਤਨ ਕੀਤਾ, ਉਥੇ ਬੁੱਢਾ ਦਲ ਦੇ ਸ਼ਾਨਾਮੱਤੇ ਇਤਿਹਾਸ ਦਾ ਜ਼ਿਕਰ ਵੀ ਸੰਖੇਪ ਰੂਪ ਵਿੱਚ ਸੰਗਤਾਂ ਦੇ ਗਿਆਨ ਲਈ ਸਾਂਝਾ ਕੀਤਾ ਗਿਆ।
ਗੁਰਦੁਆਰਾ ਬ੍ਰਹਮਬਾਲਾ ਵਿਖੇ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਰਨੈਲ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਬਾਬਾ ਜੋਗਾ ਸਿੰਘ ਕਰਨਾਲਵਾਲੇ, ਬਾਬਾ ਮਨਮੋਹਣ ਸਿੰਘ ਬਾਰਨਵਾਲੇ ਨੇ ਰਸਭਿੰਨਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਸੁਖਜੀਤ ਸਿੰਘ ਕਨੱਈਆ ਨੇ ਕਥਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਇਆ। ਭਾਈ ਪਰਮਵੀਰ ਸਿੰਘ ਰਹਿਰਾਸੀਏ ਨੇ ਸੰਗਤਾਂ ਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਏ।
ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਪਿਛਲੇ ਦੋ ਸਾਲ ਤੋਂ ਚੱਲ ਰਹੇ ਹਨ। ਪੰਜਾਬ, ਦਿਲੀ, ਮੱਧਪ੍ਰਦੇਸ਼, ਮਹਾਂਰਾਸ਼ਟਰਾ, ਮੁੰਬਈ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ ਵਿਖੇ ਗੁਰਮਤਿ ਸਮਾਗਮਾਂ ਦੀ ਲਹਿਰ ਚਲਾਈ ਗਈ ਜਿਸ ਨੂੰ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਸਹਿਯੋਗ ਤੇ ਭਰਪੂਰ ਹੁੰਗਾਰਾ ਮਿਲਿਆ ਹੈ। ਦੱਖਣ ਦੀਆਂ ਸੰਗਤਾਂ ਦੀ ਪੁਰਜ਼ੋਰ ਮੰਗ ਤੇ ਅੱਜ ਹੈਦਰਾਬਾਦ ਪੁਜੇ ਹਾਂ। ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੀਕ ਬੁੱਢਾ ਦਲ ਨੂੰ ਥਾਪੜਾ ਤੇ ਅਸੀਸ ਪ੍ਰਾਪਤ ਹੈ ਇਸ ਪਾਸ ਬਖਸ਼ਿਸ਼ਾਂ ਦਾ ਵੱਡਾ ਖਜ਼ਾਨਾ ਹੈ ਗੁਰੂ ਸਾਹਿਬਾਨਾਂ ਵੱਲੋਂ ਬਖਸ਼ਿਸ਼ ਹੋਏ ਸ਼ਸਤਰਾਂ ਤੇ ਹੋਰ ਨਿਸ਼ਾਨੀਆਂ ਦੇ ਅੱਜ ਸੰਗਤਾਂ ਪ੍ਰਤੱਖ ਦਰਸ਼ਨ ਕਰ ਰਹੀਆਂ ਹਨ।
ਹੈਦਰਾਬਾਦ ਦੇ ਵੱਖ-ਵੱਖ ਗੁਰੂਘਰਾਂ ਦੇ ਪ੍ਰਬੰਧਕ ਮੁਖੀਆਂ ਪ੍ਰਧਾਨਾਂ, ਸਕੱਤਰਾਂ ਜਿਨ੍ਹਾਂ ਵਿੱਚ ਸ. ਸੁਖਦੇਵ ਸਿੰਘ, ਸ. ਹਰਪਾਲ ਸਿੰਘ, ਸ. ਗੁਰਚਰਨ ਸਿੰਘ ਬੱਗਾ, ਸ. ਇੰਦਰ ਸਿੰਘ, ਸ. ਭਾਗਇੰਦਰ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਤੋਂ ਪੁਜੇ ਸ਼ਹੀਦੀ ਫਤਿਹ ਮਾਰਚ ਨਾਲ ਗੁਰੂ ਸਾਹਿਬ ਦੀ ਪਾਲਕੀ ਵਾਲੀ ਬੱਸ ਵਿੱਚ ਗੁਰੂ ਸਾਹਿਬ ਦੇ ਇਤਿਹਾਸਕ ਸ਼ਸਤਰਾਂ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਪੁਰਜ਼ੋਰ ਨਿੱਘਾ ਸੁਆਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਸਤਿਕਾਰ ਅਤੇ ਖਾਲਸਾਈ ਜੈਕਾਰਿਆਂ ਨਾਲ ਭਰਪੂਰ ਸਵਾਗਤ ਕੀਤਾ।
ਇਸ ਸ਼ਤਾਬਦੀ ਫਤਿਹ ਮਾਰਚ ਨਾਲ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਯੂ.ਐਸ.ਏ, ਸ. ਇੰਦਰਪਾਲ ਸਿੰਘ ਫੌਜੀ ਰਿੱਕੀ ਹਜ਼ੂਰ ਸਾਹਿਬ ਵਾਲੇ, ਬਾਬਾ ਸੁਖਜੀਤ ਸਿੰਘ ਕਨੱਈਆ, ਬਾਬਾ ਗੁਰਮੁੱਖ ਸਿੰਘ, ਬਾਬਾ ਪ੍ਰੇਮ ਸਿੰਘ ਵਾਹਿਗੁਰੂ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਭਾਈ ਮਾਨ ਸਿੰਘ ਲਿਖਾਰੀ, ਬਾਬਾ ਗੁਰਮੁੱਖ ਸਿੰਘ, ਬਾਬਾ ਰਣਜੋਧ ਸਿੰਘ ਤੇ ਹੋਰ ਨਿਹੰਗ ਸਿੰਘ ਨਾਲ ਹਾਜ਼ਰ ਸਨ।



Scroll to Top