ਜੰਗਬੰਦੀ ਸਮਝੌਤੇ ਨੂੰ ਦੋ ਦਿਨ ਹੋਰ ਵਧਾਉਣ ਲਈ ਇਜ਼ਰਾਈਲ ਅਤੇ ਹਮਾਸ ਨੇ ਸਹਿਮਤੀ ਪ੍ਰਗਟ ਕੀਤੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 28 November, 2023, 07:43 PM

ਜੰਗਬੰਦੀ ਸਮਝੌਤੇ ਨੂੰ ਦੋ ਦਿਨ ਹੋਰ ਵਧਾਉਣ ਲਈ ਇਜ਼ਰਾਈਲ ਅਤੇ ਹਮਾਸ ਨੇ ਸਹਿਮਤੀ ਪ੍ਰਗਟ ਕੀਤੀ
ਤਲ ਅਵੀਵ, 28 ਨਵੰਬਰ
ਇਜ਼ਰਾਈਲ ਅਤੇ ਹਮਾਸ ਨੇ ਸੋਮਵਾਰ ਨੂੰ ਆਪਣੇ ਜੰਗਬੰਦੀ ਸਮਝੌਤੇ ਨੂੰ ਦੋ ਦਿਨ ਹੋਰ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ, ਜਿਸ ਨਾਲ ਅਤਿਵਾਦੀਆਂ ਵੱਲੋਂ ਬੰਦੀ ਬਣਾਏ ਅਤੇ ਇਜ਼ਰਾਈਲੀ ਜੇਲ੍ਹਾਂ ਵਿੱਚ ਬੰਦ ਫਲਸਤੀਨੀ ਕੈਦੀਆਂ ਦੇ ਅਦਲਾ-ਬਦਲੀ ਜਾਰੀ ਰਹਿਣ ਦੀ ਸੰਭਾਵਨਾ ਵਧ ਗਈ ਹੈ। ਇਹ 4 ਦਿਨਾਂ ਜੰਗਬੰਦੀ ਸਮਝੌਤਾ ਸੋਮਵਾਰ ਨੂੰ ਮੁੱਕ ਗਿਆ ਸੀ। ਹਮਾਸ ਨੇ 11 ਇਜ਼ਰਾਈਲੀ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕੀਤਾ। ਇਸ ਤੋਂ ਇਲਾਵਾ ਇਜ਼ਰਾਈਲ ਵੱਲੋਂ ਰਿਹਾਅ ਕੀਤੇ 33 ਫਲਸਤੀਨੀ ਕੈਦੀ ਅੱਜ ਤੜਕੇ ਪੱਛਮੀ ਕੰਢੇ ਦੇ ਰਾਮੱਲਾ ਪਹੁੰਚ ਗਏ, ਜਿਵੇਂ ਹੀ ਇਨ੍ਹਾਂ ਕੈਦੀਆਂ ਨੂੰ ਲੈ ਕੇ ਬੱਸ ਪੱਛਮੀ ਕੰਢੇ ਦੀਆਂ ਸੜਕਾਂ ‘ਤੇ ਪਹੁੰਚੀ ਤਾਂ ਲੋਕਾਂ ਦੀ ਭੀੜ ਨੇ ਇਸ ਦਾ ਸਵਾਗਤ ਕੀਤਾ।