ਏਟੀਐਸ ਪੁਲਿਸ ਨੇ ਦੋ ਵਿਅਕਤੀਆਂ ਨੂੰ ISI ਨੂੰ ਖੁਫੀਆ ਜਾਣਕਾਰੀ ਦੇਣ ਅਤੇ ਬੇਅਦਬੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ

ਦੁਆਰਾ: Punjab Bani ਪ੍ਰਕਾਸ਼ਿਤ :Monday, 27 November, 2023, 03:52 PM

ਏਟੀਐਸ ਪੁਲਿਸ ਨੇ ਦੋ ਵਿਅਕਤੀਆਂ ਨੂੰ ISI ਨੂੰ ਖੁਫੀਆ ਜਾਣਕਾਰੀ ਦੇਣ ਅਤੇ ਬੇਅਦਬੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ
ਬਠਿੰਡਾ : ATS ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਿਸ ਵਿੱਚ ਦੋ ਵਿਅਕਤੀਆਂ ਨੂੰ ISI ਨੂੰ ਖੁਫੀਆ ਜਾਣਕਾਰੀ ਦੇਣ ਅਤੇ ਬੇਅਦਬੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ATF ਪੁਲਿਸ ਦੀ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ’ਤੇ ਇਲਜ਼ਾਮ ਹਨ ਕਿ ਇਹ ਵਿਅਕਤੀ ਆਟੋ ਡਰਾਈਵਰ ਬਣ ਕੇ ਕੈਂਟ ਏਰੀਏ ਵਿੱਚ ਆਇਆ ਅਤੇ ਆਰਮੀ ਦੀ ਖੁਫੀਆ ਜਾਣਕਾਰੀ ਖਾਸ ਕਰ ਕੇ ਆਰਮੀ ਟੈਂਕਾਂ ਸਬੰਧੀ ਪਾਕਿਸਤਾਨ ਦੀ ਏਜੰਸੀ ISI ਨੂੰ ਦਿੰਦਾ ਹੈ। ਜਿਸ ਨੂੰ ਇੱਕ ਹੋਰ ਵਿਅਕਤੀ ਨਾਲ ਗ੍ਰਫਤਾਰ ਕੀਤਾ ਗਿਆ ਹੈ।
ਅੰਮ੍ਰਿਤਪਾਲ ਸਿੰਘ ਰਾਮਪੁਰਾ ਫੂਲ ਥਾਣੇ ਅਧੀਨ ਪੈਂਦੇ ਪਿੰਡ ਦੂਲੇਵਾਲ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ਪਿੰਡ ਦੂਲੇਵਾਲ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਵੀ ਇਲਜ਼ਾਮ ਲੱਗੇ ਸਨ। ਜਿਸ ‘ਤੇ FIR ਨੰਬਰ 118 ਸਾਲ 2022 ਵਿੱਚ ਦਰਜ ਹੋਈ ਸੀ। ਪੁਲਿਸ ਸੂਤਰਾਂਦੇ ਮੁਤਾਬਕ ਹੁਣ ਇਹ ਗੱਲ ਪ੍ਰਮੁਖਤਾ ਨਾਲ ਸਾਹਮਣੇ ਆਈ ਹੈ ਕਿ ਇਸ ਵਿਅਕਤੀ ਦੇ ਸੰਬੰਧ ISI ਲ ਹਨ ਅਤੇ ATS ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ATS ਪੁਲਿਸ ਵੱਲੋਂ ਇਸ ਦੇ ਸਾਥੀ ਰਿਆਜੂਦੀ ਨੂੰ ਵੀ ਲਖਨਊ ਵਿਖੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਬਠਿੰਡਾ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਟਰਾਂਜਿਟ ਰਿਮਾਂਡ ਲਿਆ ਸਕਦੀ ਹੈ ਤਾਂ ਜੋ ਉਸ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਪਰ ਹੁਣ ਅੰਮ੍ਰਿਤਪਾਲ ATS ਦੇ ਕੋਲ ਰਿਮਾਂਡ ਤੇ ਚੱਲ ਰਿਹਾ ਹੈ ਜਿੱਥੇ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਨਾਲ ਬਠਿੰਡਾ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਿਲ ਹਨ ਜੋ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਹਨl  ਅਤੇ ਹੁਣ ਤੱਕ ਕਿਹੜੀਆਂ ਜਾਣਕਾਰੀਆਂ ਭਾਰਤੀ ਸੈਨਾ ਦੀਆਂ ਅੱਗੇ ISI ਨੂੰ ਭੇਜੀਆਂ ਹਨ l