ਗੁਜਰਾਤ ਟਾਈਟਨਸ ਨੇ ਆਈਪੀਐੱਲ 2024 ਸੀਜ਼ਨ ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਬਣਾਇਆ ਟੀਮ ਦਾ ਕਪਤਾਨ ਬਣਾਇਆ
ਦੁਆਰਾ: Punjab Bani ਪ੍ਰਕਾਸ਼ਿਤ :Monday, 27 November, 2023, 03:35 PM

ਗੁਜਰਾਤ ਟਾਈਟਨਸ ਨੇ ਆਈਪੀਐੱਲ 2024 ਸੀਜ਼ਨ ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਬਣਾਇਆ ਟੀਮ ਦਾ ਕਪਤਾਨ ਬਣਾਇਆ
ਨਵੀਂ ਦਿੱਲੀ, 27 ਨਵੰਬਰ
ਆਈਪੀਐੱਲ 2022 ਦੇ ਜੇਤੂ ਗੁਜਰਾਤ ਟਾਈਟਨਸ ਨੇ ਆਈਪੀਐੱਲ 2024 ਸੀਜ਼ਨ ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਗਿੱਲ ਨੇ ਹਾਰਦਿਕ ਪਾਂਡਿਆ ਦੀ ਥਾਂ ਲਈ ਹੈ, ਜੋ ਹੁਣ ਮੁੰਬਈ ਇੰਡੀਅਨਜ਼ ’ਚ ਚਲਾ ਗਿਆ ਹੈ। ਆਈਪੀਐੱਲ 2024 ਵਿੱਚ ਗੁਜਰਾਤ ਦੀ ਕਪਤਾਨੀ ਕਰਨਾ ਗਿੱਲ ਦੀ ਸੀਨੀਅਰ ਪੁਰਸ਼ ਕ੍ਰਿਕਟ ਵਿੱਚ ਕਪਤਾਨ ਵਜੋਂ ਪਹਿਲੀ ਜ਼ਿੰਮੇਵਾਰੀ ਹੋਵੇਗੀ।