Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਬੁੱਢਾ ਦਲ ਦੇ ਮੁਖੀ ਧਰਮ ਪ੍ਰਚਾਰ ਲਈ ਮਹਾਰਾਸ਼ਟਰਾ ਪਹੰੁਚੇ

ਦੁਆਰਾ: Punjab Bani ਪ੍ਰਕਾਸ਼ਿਤ :Friday, 17 November, 2023, 05:55 PM

ਬੁੱਢਾ ਦਲ ਦੇ ਮੁਖੀ ਧਰਮ ਪ੍ਰਚਾਰ ਲਈ ਮਹਾਰਾਸ਼ਟਰਾ ਪਹੰੁਚੇ

ਨਾਗਪੁਰ ਏਅਰਪੋਰਟ ਵਿਖੇ ਪ੍ਰਮੱਖ ਗੁ: ਕਮੇਟੀਆਂ ਤੇ ਸੰਗਤਾਂ ਵੱਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦਾ ਸ਼ਾਨਦਾਰ ਨਿੱਘਾ ਸੁਆਗਤ
ਅੰਮ੍ਰਿਤਸਰ:- 17 ਨਵੰਬਰ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਵੱਲੋਂ ਦੇਸ਼ ਵਿਦੇਸ਼ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਜ਼ੋਰਦਾਰ ਤਰੀਕੇ ਨਾਲ ਪ੍ਰਚੰਡ ਕਰ ਦਿੱਤਾ ਗਿਆ ਹੈ। ਜਿੱਥੇ ਅਮਰੀਕਾ-ਕਨੇਡਾ ਵਿੱਚ ਗੁਰਦੁਆਰਾ ਛਾਉਣੀਆਂ ਸਥਾਪਤ ਕੀਤੀਆਂ ਗਈਆਂ ਹਨ ਉਥੇ ਪੰਜਾਬ, ਹਰਿਆਣਾ, ਮੱਧਪ੍ਰਦੇਸ਼ ਮਹਾਰਾਸ਼ਟਰ ਅਤੇ ਦਿਲੀ ਵਿੱਚ ਵੀ ਬੁੱਢਾ ਦਲ ਵੱਲੋਂ ਗੁਰਮਤਿ ਪ੍ਰਚਾਰ ਸਮਾਗਮਾਂ ਰਾਹੀਂ ਸ਼ਬਦ ਗੁਰੂ ਦਾ ਪ੍ਰਚਾਰ ਨਗਰ ਨਗਰ ਕੀਤਾ ਜਾ ਰਿਹਾ ਹੈ। ਅੱਜ ਮਹਾਰਾਸ਼ਟਰਾ ਪ੍ਰਾਂਤ ਦੇ ਮੁੱਖ ਸ਼ਹਿਰ ਨਾਗਪੁਰ ਦੇ ਹਵਾਈ ਅੱਡੇ ਉਤਰਨ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਦਾ ਸ਼ਹਿਰ ਦੀਆਂ ਸਭਾ ਸੁਸਾਇਟੀਆਂ, ਗੁਰਦੁਆਰਾ ਕਮੇਟੀਆਂ, ਧਾਰਮਿਕ ਪ੍ਰਮੱਖੀ ਸਖਸ਼ੀਅਤਾਂ ਨੇ ਖਾਲਸਾਈ ਜ਼ੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਕਰਕੇ ਚੜਦੀਕਲਾ ‘ਚ ਸ਼ਾਨਦਾਰ ਸਵਾਗਤ ਕੀਤਾ। ਬੁੱਢਾ ਦਲ ਦੇ ਮੁਖੀ ਨੂੰ ਫਤਿਹ ਮਾਰਚ ਦੇ ਰੂਪ ਵਿਚ ਕਾਰਾਂ, ਮੋਟਰਸਾਇਕਲਾਂ ਤੇ ਹੋਰ ਵਾਹਨਾਂ ਦੇ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਸਿੰਘ ਸਭਾ ਕਾਮਟੀ ਰੋਡ ਵਿਖੇ ਪੁਜੇ। ਇਸ ਸਮੇਂ ਸਵਾਗਤ ਕਰਨ ਵਾਲਿਆਂ ਵਿੱਚ ਵਿਸ਼ੇਸ਼ ਤੌਰ ਤੇ ਸ. ਸੁਖਵੀਰ ਸਿੰਘ ਪ੍ਰਧਾਨ, ਸ. ਅਜਮੇਰ ਸਿੰਘ ਜਰਨਲ ਸਕੱਤਰ, ਸ. ਸੁਖਵੀਰ ਸਿੰਘ ਸੱਗੂ, ਸ. ਗੁਰਪ੍ਰਤਾਪ ਸਿੰਘ ਬ੍ਰਦਰਜ ਸਪੋਟਸ ਕਲੱਬ, ਸ. ਇੰਦਰਪਾਲ ਸਿੰਘ ਫੌਜ਼ੀ ਰਿੱਕੀ, ਸ. ਜਸਕਰਨ ਸਿੰਘ, ਸ. ਮਨੋਜ ਸਿੰਘ ਸ਼ਾਮਲ ਸਨ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਮਹਾਰਾਸ਼ਟਰਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਕੀਰਤਨ ਦਰਬਾਰ ਅਤੇ ਖਾਲਸਾਈ ਫਤਿਹ ਮਾਰਚ ਕੀਤੇ ਜਾ ਰਹੇ ਹਨ। 17 ਨਵੰਬਰ ਤੋਂ ਲੈ ਕੇ 24 ਨਵੰਬਰ ਤੀਕ ਨਾਗਪੁਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨੰਦੇੜ, ਹੈਦਰਾਬਾਦ, ਸਿੰਕਦਰਾਬਾਦ, ਗੁ: ਨਾਨਕਝੀਰਾ ਸਾਹਿਬ ਬਿਦਰ ਵਿਖੇ ਗੁਰਮਤਿ ਸਮਾਗਮ ਅਯੋਜਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਬੁੱਢਾ ਦਲ ਦੇ ਮੁਖੀ ਰਹੇ ਮਹਾਨ ਸਿੱਖ ਜਰਨੈਲਾਂ ਦਾ ਸਿੱਖ ਇਤਿਹਾਸ ਵਿੱਚ ਉਨ੍ਹਾਂ ਦਾ ਸਥਾਨ ਅਤੇ ਕੌਮ ਪ੍ਰਤੀ ਕੀਤੀਆਂ ਕੁਰਬਾਨੀਆਂ ਦਾ ਵਿਸਥਾਰ ਵੀ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਵੱਖ-ਵੱਖ ਪ੍ਰਮੁੱਖ ਗੁਰੂਘਰਾਂ ਵਿੱਚ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਤੇ ਸਿੱਖ ਜਰਨੈਲਾਂ ਦੇ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਗਏ।
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨੇ ਬੁੱਢਾ ਦਲ ਦਾ ਗੁਰੂ ਕਾਲ ਤੋਂ ਅਰੰਭ ਹੋਏ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਚਲਦਾਵਹੀਰ ਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ ਹਰ ਪਿੰਡ ਨਗਰ ਸ਼ਹਿਰ ਵਿੱਚ ਧਰਮ ਦਾ ਪ੍ਰਚਾਰ ਸ਼ਬਦ ਗੁਰੂ ਦੀ ਅਲਖ ਜਗਾਉਣੀ ਹੈ। ਬੁੱਢਾ ਦਲ ਆਪਣਾ ਫਰਜ਼ ਪੂਰੀ ਤਨਦੇਹੀ ਤੇ ਸ਼ਰਧਾ ਭਾਵਨਾ ਨਾਲ ਨਿਭਾ ਰਿਹਾ ਹੈ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਸਰਦੂਲਗੜ੍ਹ ਦੇ ਪਿੰਡ ਝੰਡੇਕਲਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਵੱਡੇ ਪੱਧਰ ਤੇ ਕਾਰ ਸੇਵਾਵਾਂ ਬਾਬਾ ਬਚਨ ਸਿੰਘ ਕਾਰਸੇਵਕ ਦਿਲੀ ਵਾਲਿਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਨਜ਼ਰਸਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ, ਦੀਵਾਨ ਹਾਲ, ਸਰੋਵਰ, ਲੰਗਰ ਹਾਲ ਅਤੇ ਸਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ, ਏਸੇ ਤਰ੍ਹਾਂ ਗੁਰਦੁਆਰਾ ਬਾਬਾ ਫੇਰੂਮਲ ਸਾਹਿਬ ਪਿੰਡ ਨੰਗਲ ਵਿਖੇ ਵੀ ਸੇਵਾ ਚੱਲ ਰਹੀ ਹੈ, ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਵੀ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਜੋ ਬੁੱਢਾ ਦਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਸਨ ਦੇ ਨਾਮਪੁਰ ਗੁਰਦੁਆਰਾ ਸਾਹਿਬ ਛਾਉਣੀ ਬਨਾਈ ਗਈ ਹੈ ਜਿਥੇ ਸੰਗਤਾਂ ਵੱਡੀ ਪੱਧਰ ਤੇ ਹਾਜ਼ਰੀਆਂ ਭਰ ਰਹੀਆਂ ਹਨ।
ਉਨ੍ਹਾਂ ਕਿਹਾ ਇਤਿਹਾਸਕ ਅੰਮ੍ਰਿਤਸਰ ਵਿਖੇ ਬੁੱਢਾ ਦਲ ਛਾਉਣੀ ਗੁ: ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਕਾਇਆ ਕਲਪ ਕੀਤੀ ਗਈ ਹੈ ਸਮੂਹਕ ਸੜਕਾਂ, ਸੁੰਦਰ ਰੋਸ਼ਨੀ ਅਤੇ ਬਾਗ਼ਬਾਨੀ ਵੀ ਨਵੀਨਤਮ ਤੌਰ ਤੇ ਪ੍ਰਦਸ਼ਤ ਹੋਈ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਚੁੱਜੀ ਅਗਵਾਈ ਅਤੇ ਦੂਰ ਅੰਦੇਸ਼ੀ ਸਦਕਾ ਸਾਰੀਆਂ ਬੁੱਢਾ ਦਲ ਦੀਆਂ ਛਾਉਣੀਆਂ ਦੇ ਦਰਬਾਰਾਂ, ਸਰੋਵਰਾਂ ਅਤੇ ਚਾਰ ਦਿਵਾਰੀਆਂ ਕਰਨ ਉਪਰੰਤ ਜਾਇਦਾਦਾਂ ਦੀ ਪੂਰੀ ਤਰ੍ਹਾਂ ਸਾਂਭ ਸੰਭਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਅਮਰੀਕਾ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਜੱਸਾ ਸਿੰਘ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਭਾਈ ਸੁਖਜੀਤ ਸਿੰਘ ਕਨੱਈਆ ਕਥਾਵਾਚਕ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਜੋਧ ਸਿੰਘ, ਬਾਬਾ ਸਰਬਜੀਤ ਸਿੰਘ ਕਟਾਰ ਸਾਹਿਬ, ਬਾਬਾ ਮਲੂਕ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਬਾਬਾ ਕਰਮ ਸਿੰਘ ਜ਼ਿਰਕਪੁਰ, ਬਾਬਾ ਲਛਮਣ ਸਿੰਘ, ਬਾਬਾ ਸਰਵਣ ਸਿੰਘ ਮਝੈਲ ਲੱਖੀ ਜੰਗਲ ਤੇ ਬੇਅੰਤ ਨਿਹੰਗ ਸਿੰਘ ਫੌਜ਼ਾਂ ਨਾਲ ਹਾਜ਼ਰ ਸਨ।



Scroll to Top