ਪੰਜਾਬੀ ਯੂਨੀਵਰਸਿਟੀ ਨੇ ਆਪਣੇ ਸਾਬਕਾ ਉਪ-ਕੁਲਪਤੀ (ਕਾਰਜਕਾਰੀ) ਦੇ ਦੇਹਾਂਤ ਉੱਤੇ ਸੋਗ ਪ੍ਰਗਟਾਇਆ

ਪੰਜਾਬੀ ਯੂਨੀਵਰਸਿਟੀ ਨੇ ਆਪਣੇ ਸਾਬਕਾ ਉਪ-ਕੁਲਪਤੀ (ਕਾਰਜਕਾਰੀ) ਦੇ ਦੇਹਾਂਤ ਉੱਤੇ ਸੋਗ ਪ੍ਰਗਟਾਇਆ
ਪਟਿਆਲਾ- ਉੱਘੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਲੇਖਕ ਐੱਨ. ਐੱਸ. ਰਤਨ ਦੇ ਦੇਹਾਂਤ ਉੱਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸੋਗ ਪ੍ਰਗਟਾਇਆ ਗਿਆ ਹੈ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਉਹ ਆਪਣੇ ਕੁਸ਼ਲ ਪ੍ਰਬੰਧਨ ਅਤੇ ਮਿਆਰੀ ਲੇਖਣੀ ਲਈ ਹਮੇਸ਼ਾ ਯਾਦ ਰਹਿਣਗੇ। ਉਨ੍ਹਾਂ ਵੱਲੋਂ ਵੱਖ-ਵੱਖ ਸਿਨਫ਼ਾਂ ਵਿੱਚ 16 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ਗਈ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਵੱਲੋਂ ਉਨ੍ਹਾਂ ਬਾਰੇ ਜਾਰੀ ਕੀਤੇ ਗਏ ਸ਼ੋਕ ਮਤੇ ਵਿੱਚ ਲਿਖਿਆ ਗਿਆ ਹੈ ਕਿ ਉਹ 22 ਅਪ੍ਰੈਲ 2002 ਤੋਂ 28 ਅਗਸਤ 2002 ਤੱਕ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਉਪ-ਕੁਲਪਤੀ ਵਜੋਂ ਕਾਰਜਸ਼ੀਲ ਰਹੇ ਹਨ। ਉਹ ਬੜੇ ਮਿਹਨਤੀ ਅਤੇ ਲਗਨ ਨਾਲ਼ ਕੰਮ ਕਰਨ ਵਾਲ਼ੇ ਅਫ਼ਸਰ ਸਨ। ਆਪਣੇ ਨਿੱਘੇ ਸੁਭਾਅ ਸਦਕਾ ਉਨ੍ਹਾ ਆਪਣੇ ਸੇਵਾ ਕਾਲ ਦੌਰਾਨ ਯੂਨੀਵਰਸਿਟੀ ਕਰਮਚਾਰੀਆਂ ਵਿੱਚ ਇੱਕ ਵਿਸ਼ੇਸ਼ ਥਾਂ ਬਣਾ ਲਈ ਸੀ।
ਡਾਇਰੈਕਟਰ, ਲੋਕ ਸੰਪਰਕ
