ਕਾਂਗਰਸ ਦੇ ਨੇਤਾ ਰੇਵੰਤ ਰੈਡੀ ਨੇ ਮੁੱਖ ਮੰਤਰੀ ਅਤੇ ਭੱਟੀ ਵਿਕਰਮਾਰਕ ਨੇ ਡਿਪਟੀ ਸੀਐੱਮ ਅਹੁਦੇ ਦੀ ਚੁੱਕੀ ਸਹੁੰ

ਦੁਆਰਾ: Punjab Bani ਪ੍ਰਕਾਸ਼ਿਤ :Thursday, 07 December, 2023, 07:41 PM

ਕਾਂਗਰਸ ਦੇ ਨੇਤਾ ਰੇਵੰਤ ਰੈਡੀ ਨੇ ਮੁੱਖ ਮੰਤਰੀ ਅਤੇ ਭੱਟੀ ਵਿਕਰਮਾਰਕ ਨੇ ਡਿਪਟੀ ਸੀਐੱਮ ਅਹੁਦੇ ਦੀ ਚੁੱਕੀ ਸਹੁੰ

ਹੈਦਰਾਬਾਦ : ਕਾਂਗਰਸ ਵਿਧਾਇਕ ਦਲ ਦੇ ਨੇਤਾ ਰੇਵੰਤ ਰੈਡੀ ਨੇ ਵੀਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਤਮਿਲਿਸਾਈ ਸੌਂਦਰਰਾਜਨ ਨੇ ਐੱਲਬੀ ਸਟੇਡੀਅਮ ਵਿੱਚ ਹੋਏ ਸਹੁੰ ਚੁੱਕ ਸਮਾਰੋਹ ਵਿੱਚ ਰੇਵੰਤ ਰੈਡੀ ਨੂੰ ਮੁੱਖ ਮੰਤਰੀ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਜ਼ਿਕਰਯੋਗ ਹੈ ਕਿ ਰੇਵੰਤ ਰੈਡੀ ਤੇਲੰਗਾਨਾ ਵਿੱਚ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਨਿਯੁਕਤ ਹੋਏ। ਦਰਅਸਲ, ਸੰਨ 2014 ਵਿੱਚ ਤੇਲੰਗਾਨਾ ਰਾਜ ਦਾ ਗਠਨ ਹੋਇਆ ਸੀ ਅਤੇ ਉਦੋਂ ਤੋਂ ਇੱਥੇ ਚੰਦਰਸ਼ੇਖਰ ਰਾਵ ਦੀ ਅਗਵਾਈ ਵਿੱਚ ਭਾਰਤ ਰਾਸ਼ਟਰ ਸੰਮਤੀ (ਬੀਆਰਐੱਸ) ਦੀ ਸਰਕਾਰ ਸੀ। ਹਾਲਾਂਕਿ, ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਬੀਆਰਐੱਸ ਨੂੰ ਹਰਾ ਕੇ ਸਰਕਾਰ ਦਾ ਗਠਨ ਕੀਤਾ।
ਸੰਨ 20214 ਵਿੱਚ ਬਣੇ ਰਾਜ ਦੇ ਉਪ ਮੁੱਖ ਮੰਤਰੀ ਵਜੋ. ਮੱਲੂ ਬੀ ਵਿਕਰਮਾਰਕ ਨੇ ਸਹੁੰ ਚੁੱਕੀ। ਐੱਲਬੀ ਸਟੇਡੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧ ਰਮਈਆ, ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਸਾਬਕਾ ਚੇਅਰਪਰਸਨ ਸੋਨੀਆ ਗਾਂਧੀ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਸਮੇਤ ਹੋਰ ਨੇਤਾ ਮੌਜ਼ੂਦ ਸਨ।
ਰਾਜਪਾਲ ਨੇ ਇਕ ਉੱਪ ਮੁੱਖ ਮੰਤਰੀ ਸਣੇ 11 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਵਿੱਚ ਦੋ ਮਹਿਲਾ ਵਿਧਾਇਕ ਵੀ ਸ਼ਾਮਲ ਹਨ। ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿੱਚ ਐੱਨ ਉਤਮ ਕੁਮਾਰ ਰੈਡੀ, ਸੀ ਦਮੋਦਰ ਰਾਜਨਰਸਿਮਹਾ, ਕੋਮਾਟੀਰੈਡੀ ਵੈਂਕਟ ਰੈਡੀ, ਪੋਨਮ ਪ੍ਰਭਾਕਰ, ਥੁਮਾਲਾ ਨਾਗੇਸ਼ਵਰ ਰਾਵ ਸਮੇਤ ਹੋਰ ਸ਼ਾਮਲ ਹਨ।