ਗਾਇਕ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਰੂਮ ਤੇ ਹੋਈ ਫਾਈਰਿੰਗ

ਦੁਆਰਾ: Punjab Bani ਪ੍ਰਕਾਸ਼ਿਤ :Sunday, 10 December, 2023, 07:26 PM

ਗਾਇਕ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਰੂਮ ਤੇ ਹੋਈ ਫਾਈਰਿੰਗ
ਕੈਨੇਡਾ : ਪੰਜਾਬੀ ਗਾਇਕ ਮਨਕੀਰਤ ਔਲਖ ਦੇ ਦੌਸਤ ਦੇ ਸ਼ੋਅਰੂਮ ‘ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਫਾਇਰਿੰਗ ਕੈਨੇਡਾ ਦੇ ਬਰੈਂਪਟਨ ‘ਚ ਸ਼ੋਅਰੂਮ ‘ਤੇ ਹੋਈ ਹੈ। ਕੈਨੇਡੀਅਨ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਮਿਲੇਨੀਅਮ ਟਾਇਰ ਸ਼ੋਅਰੂਮ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਹ ਸ਼ੋਅਰੂਮ ਕਾਰੋਬਾਰੀ ਐਂਡੀ ਦੁੱਗਾ ਦਾ ਹੈ ਅਤੇ ਐਂਡੀ ਦੁੱਗਾ ਮਨਕੀਰਤ ਔਲਖ ਦੇ ਦੌਸਤ ਹਨ।