Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸਕੂਲ ਨੁੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੁੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Sunday, 10 December, 2023, 03:45 PM

ਸਕੂਲ ਨੁੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੁੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪਟਿਆਲਾ : ਪਟਿਆਲਾ ਦੇ ਰਹਿਣ ਵਾਲੇ ਇੱਕ ਸਨਕੀ ਨੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਫੌਰੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਪਟਿਆਲਾ ਦਾ ਰਹਿਣ ਵਾਲਾ ਹੈ। ਉਸ ਦਾ ਮੁਲਜ਼ਮ ਦਾ ਮਹਿਲਾ ਅਧਿਆਪਕਾਵਾਂ ਪ੍ਰਤੀ ਰਵੱਈਆ ਠੀਕ ਨਹੀਂ ਸੀ। ਇਸ ਕਰਕੇ ਸਕੂਲ ਦੀਆਂ ਅਧਿਆਪਕਾਵਾਂ ਨੇ ਮੁਲਜ਼ਮ ਨੂੰ ਪੈਂਰੇਟ-ਟੀਚਰਸ ਗਰੁੱਪ ਵਿੱਚ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਕੇ ਇਹ ਧਮਕੀ ਦਿੱਤੀ। ਇਸ ਨੂੰ ਸਕੂਲ ਦੀਆਂ ਮਹਿਲਾ ਅਧਿਆਪਕਾਂ ਨੇ ਵਾਟਸਐਪ ਗਰੁੱਪ ਵਿਚੋਂ ਬਲੌਕ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਮੁਲਜ਼ਮ ਖਾਲਿਸਤਾਨ ਦੇ ਨਾਂ ਉਤੇ ਧਮਕੀ ਦਿੰਦਾ ਸੀ। ਇਸ ਤੋਂ ਇਲਾਵਾ ਮੁਲਜ਼ਮ ਨੇ ਯੂ-ਟਿਊਬ ਉਤੇ ਨਕਲੀ ਬੰਬ ਬਣਾਉਣ ਦੀ ਟਰੇਨਿੰਗ ਲਈ ਸੀ।
ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਨੇ ਨਕਲੀ ਬੰਬ ਬਣਾ ਕੇ ਅਤੇ ਖਾਲਿਸਤਾਨ ਦੇ ਨਾਮ ਤੇ ਧਮਕੀ ਭਰੇ ਪੱਤਰ ਵੱਖ-ਵੱਖ ਸਕੂਲਾਂ ਦੇ ਵਿੱਚ ਸੁੱਟ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਅੱਜ ਪੁਲਿਸ ਲਾਈਨ ਦੇ ਵਿੱਚ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਤਿਰਪੜੀ ਇਲਾਕੇ ਦੇ ਮਾਇਲ ਸਟੋਨ ਸਮਾਰਟ ਸਕੂਲ ਦੇ ਵਿੱਚ ਮਿਤੀ 18 ਫਰਵਰੀ 2023 ਨੂੰ ਇੱਕ ਵਿਅਕਤੀ ਵੱਲੋਂ ਧਮਕੀ ਭਰਿਆ ਪੱਤਰ ਸੁੱਟਿਆ ਗਿਆ ਸੀ ਜਿਸ ਵਿੱਚ ਉਸਦੇ ਵੱਲੋਂ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਨਾਲ ਹੀ ਇੱਕ ਡੁਪਲੀਕੇਟ ਬੰਬ ਨੂਮਾ ਚੀਜ਼ ਸਕੂਲ ਦੇ ਗਰਾਉਂਡ ਵਿੱਚ ਰੱਖੀ ਗਈ। ਇਸ ਉਪਰੰਤ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਸਕੂਲ ਦੇ ਆਸ ਪਾਸ ਦੀਆਂ ਗਤੀਵਿਧੀਆਂ ਨੂੰ ਵੀ ਦੇਖਿਆ ਗਿਆ। ਇਸ ਉਪਰੰਤ ਇਸ ਨਾਮ ਆਲੂਮ ਵਿਅਕਤੀ ਦੇ ਵੱਲੋਂ ਬਹੁਤ ਹੀ ਸ਼ਾਤਰਾਨਾ ਤਰੀਕੇ ਦੇ ਨਾਲ ਵਾਰ-ਵਾਰ ਅਜਿਹੇ ਧਮਕੀ ਪੱਤਰ ਜਿਨਾਂ ਦੇ ਵਿੱਚ ਖਾਲਿਸਤਾਨ ਦਾ ਪ੍ਰਚਾਰ ਵੀ ਕੀਤਾ ਗਿਆ ਸੀ ਅਤੇ ਸਕੂਲ ਵੱਖ-ਵੱਖ ਬਰਾਂਚਾਂ ਦੇ ਵਿੱਚ ਵੀ ਇਹ ਪੱਤਰ ਅਤੇ 2 ਵਾਰ ਨਕਲੀ ਬੰਬ ਨੁਮਾ ਚੀਜ਼ ਰੱਖੀ ਗਈ ਜਿਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਵਿੱਚ ਭਾਰੀ ਖੌਫ ਪੈਦਾ ਹੋ ਗਿਆ ਕਿਉਂਕਿ ਇਹਨਾਂ ਪੱਤਰਾਂ ਦੇ ਵਿੱਚ ਅਧਿਆਪਕਾਂ ਅਤੇ ਬੱਚਿਆਂ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ ਗਈ ਸੀ।
ਇਸ ਤੋਂ ਬਾਅਦ 6 ਦਸੰਬਰ ਨੂੰ ਜਦੋਂ ਦੁਬਾਰਾ ਇਸੇ ਤਰ੍ਹਾਂ ਦੀ ਹਰਕਤ ਉਕਤ ਨਾਮ ਮਾਲੂਮ ਵਿਅਕਤੀ ਵੱਲੋਂ ਕੀਤੀ ਗਈ ਤਾਂ ਪੁਲਿਸ ਨੇ ਆਪਣੀ ਜਾਂਚ ਨੂੰ ਤੇਜ਼ ਕਰਦਿਆਂ 8 ਦਸੰਬਰ ਨੂੰ ਇੱਕ ਵਿਅਕਤੀ ਜਗਮੀਤ ਸਿੰਘ ਪੁੱਤਰ ਸੁਰਿੰਦਰ ਪਾਲ ਬਾਸੀ ਆਨੰਦ ਨਗਰ ਪਟਿਆਲਾ ਨੂੰ ਗ੍ਰਫਤਾਰ ਕਰਕੇ ਉਸ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਅਧੀਨ ਮੁਕਦਮਾ ਦਰਜ ਕਰ ਲਿਆ।
ਦਸ ਦਈਏ ਕਿ ਮੁਲਜ਼ਮ ਦੀ ਬੇਟੀ ਨਿੱਜੀ ਸਕੂਲ ਦੇ ਵਿੱਚ ਹੀ ਪੜ੍ਹਾਈ ਕਰਦੀ ਹੈ ਅਤੇ ਸਕੂਲ ਦੇ ਪੇਰੈਂਟਸ ਦੇ ਬਣੇ ਹੋਏ ਇੱਕ ਵਟਸ ਐਪ ਗਰੁੱਪ ਦੇ ਵਿੱਚ ਇਸ ਵਿਅਕਤੀ ਨੇ ਜਦੋਂ ਅਧਿਆਪਕਾਂਵਾਂ ਦੇ ਨਾਲ ਗਲਤ ਹਰਕਤਾਂ ਕਰਨੀਆਂ ਤਾਂ ਉਸ ਨੂੰ ਉਸ ਗਰੁੱਪ ਦੇ ਵਿੱਚ ਬਲੋਕ ਕਰ ਦਿੱਤਾ ਗਿਆ ਜਿਸ ਤੋਂ ਬਦਲਾ ਲੈਣ ਦੇ ਲਈ ਉਸਨੇ ਇਸ ਨਿੱਜੀ ਸਕੂਲ ਦੇ ਨਾਲ ਨਾਲ ਇਸ ਨਿੱਜੀ ਸਕੂਲ ਦੀਆਂ ਸ਼ਹਿਰ ਦੇ ਵਿੱਚ ਵੱਖ-ਵੱਖ ਬਰਾਂਚਾਂ ਦੇ ਵਿੱਚ ਵੀ ਇਹੀ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਪਰ ਸੀਸੀਟੀਵੀ ਕੈਮਰਿਆਂ ਦੀ ਜਦ ਦੇ ਵਿੱਚ ਆਉਣ ਕਾਰਨ ਉਹ ਪੁਲਿਸ ਦੇ ਹੱਥੇ ਚੜ ਗਿਆ । ਉਸ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਹੁਣ ਉਸ ਦੇ ਮੋਬਾਇਲ ਫੋਨ ਨੂੰ ਫੋਰੈਨਸਿਕ ਜਾਂਚ ਦੇ ਲਈ ਵੀ ਭੇਜ ਦਿੱਤਾ ਹੈ ਤਾਂ ਜੋ ਪਤਾ ਲਗਾਇਆ ਜਾ ਸਕਦੇ ਕਿ ਉਸ ਨੇ ਇਸ ਤੋਂ ਇਲਾਵਾ ਕੋਈ ਹੋਰ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਦੇ ਲਈ ਹੋਰ ਕੋਈ ਟ੍ਰੇਨਿੰਗ ਜਾ ਕੰਮ ਤਾਂ ਨਹੀਂ ਕੀਤਾ।
ਐਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਇਹ ਨਕਲੀ ਬੰਬ ਯੂਟੀਊਬ ਤੋਂ ਸਿੱਖ ਕੇ ਬਣਾਏ ਜਿਸ ਤੋਂ ਸਾਫ ਹੈ ਕਿ ਇੰਟਰਨੈਟ ਦੀ ਗਲਤ ਵਰਤੋਂ ਤੁਹਾਨੂੰ ਇਕ ਅਪਰਾਧੀ ਵੀ ਬਣਾ ਸਕਦੀ ਹੈ ਅਤੇ ਤੁਹਾਡੀ ਸਾਰੀ ਜ਼ਿੰਦਗੀ ਇਸ ਤਰਾਂ ਦਾ ਕੰਮ ਕਰਕੇ ਜੇਲ ਦੇ ਵਿੱਚ ਵੀ ਕੱਟ ਸਕਦੀ ਹੈ।



Scroll to Top