ਭਾਰਤੀ ਪਰਿਵਾਰ ਨਾਲ ਪਾਕ ਅੰਦਰ ਹੋਈ ਵੱਡੀ ਲੁੱਟ : ਗਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ

ਦੁਆਰਾ: Punjab Bani ਪ੍ਰਕਾਸ਼ਿਤ :Friday, 01 December, 2023, 06:35 PM

ਭਾਰਤੀ ਪਰਿਵਾਰ ਨਾਲ ਪਾਕ ਅੰਦਰ ਹੋਈ ਵੱਡੀ ਲੁੱਟ : ਗਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ
ਲਾਹੌਰ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਪੰਜਾਬ ਦੇ ਇੱਕ ਸਿੱਖ ਪਰਿਵਾਰ ਨੂੰ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਪੁਲਿਸ ਦੀ ਵਰਦੀ ਵਿੱਚ ਸਨ। ਜੋ ਕਿ ਉਨ੍ਹਾਂ ਕੋਲੋਂ 1 ਲੱਖ ਭਾਰਤੀ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟ ਫ਼ਰਾਰ ਹੋ ਗਏ। ਪਾਕਿ ਪੁਲਿਸ ਨੇ ਗੁਲਬਰਗ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਹੈ।
ਇਸ ਘਟਨਾ ਦੀ ਰਿਪੋਰਟ ਕਰਦਿਆਂ ਹੈਰਾਨੀ ਜਤਾਈ ਹੈ ਕਿ ਪੁਲਿਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ ਤਾਂ ਦਰਜ ਕੀਤੀ ਪਰ ਐੱਫ.ਆਈ.ਆਰ ‘ਚ ਡਕੈਤੀ ਦੀ ਧਾਰਾ ਨਹੀਂ ਜੋੜੀ ਗਈ। ਮੀਡੀਆ ਮੁਤਾਬਕ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੀ ਹੈ।