ਕੈਸਰ ਦੀ ਨਕਲੀ ਕੀਮੋਥੈਰੇਪੀ ਦੀਆਂ ਦਵਾਈਆਂ ਵੇਚਣ ਵਾਲਾ ਇੱਕ ਹੋਰ ਮੁਲਜਮ ਕਾਬੂ
ਦੁਆਰਾ: Punjab Bani ਪ੍ਰਕਾਸ਼ਿਤ :Wednesday, 13 March, 2024, 06:37 PM

ਕੈਸਰ ਦੀ ਨਕਲੀ ਕੀਮੋਥੈਰੇਪੀ ਦੀਆਂ ਦਵਾਈਆਂ ਵੇਚਣ ਵਾਲਾ ਇੱਕ ਹੋਰ ਮੁਲਜਮ ਕਾਬੂ
ਨਵੀਂ ਦਿੱਲੀ: ਪੁਲਿਸ ਨੇ ਨਕਲੀ ਕੀਮੋਥੈਰੇਪੀ ਦਵਾਈਆਂ ਦੇ ਸੌਦੇ ਦੇ ਦੋਸ਼ ਵਿੱਚ ਬਿਹਾਰ ਦੇ ਮੁਜ਼ੱਫਰਪੁਰ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਪਹਿਲਾਂ ਹੀ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਅੱਠਵੇਂ ਮੁਲਜ਼ਮ ਦੀ ਪਛਾਣ ਬਿਹਾਰ ਦੇ ਮੁਜ਼ੱਫਰਪੁਰ ਦੇ ਰਹਿਣ ਵਾਲੇ ਆਦਿਤਿਆ ਕ੍ਰਿਸ਼ਨ ਵਜੋਂ ਹੋਈ ਹੈ। ਉਸ ਨੂੰ ਦਿੱਲੀ ਲਿਆਂਦਾ ਗਿਆ ਹੈ।
ਆਦਿਤਿਆ ਕ੍ਰਿਸ਼ਨਾ ਨੀਰਜ ਚੌਹਾਨ ਤੋਂ ਦਵਾਈਆਂ ਖਰੀਦ ਕੇ ਪੁਣੇ ਅਤੇ ਐਨਸੀਆਰ ਵਿੱਚ ਸਪਲਾਈ ਕਰਦਾ ਸੀ। ਉਹ ਮੁਜ਼ੱਫਰਪੁਰ ਵਿੱਚ ਦਵਾਈਆਂ ਦੀ ਦੁਕਾਨ ਚਲਾਉਂਦਾ ਸੀ।
