ਹਰਿਆਣਾ ਦੇ ਮੁੱਖ ਮੰਤਰੀ ਵਜੋ ਨਾਇਬ ਸੈਣੀ ਨੇ ਲਈ ਸਹੁੰ
ਦੁਆਰਾ: Punjab Bani ਪ੍ਰਕਾਸ਼ਿਤ :Tuesday, 12 March, 2024, 06:06 PM

ਹਰਿਆਣਾ ਦੇ ਮੁੱਖ ਮੰਤਰੀ ਵਜੋ ਨਾਇਬ ਸੈਣੀ ਨੇ ਲਈ ਸਹੁੰ
ਚੰਡੀਗੜ੍ਹ, 12 ਮਾਰਚ
ਸ੍ਰੀ ਨਾਇਬ ਸੈਣੀ ਨੇ ਅੱਜ ਇਥੇ ਰਾਜ ਭਵਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਤੋਂ ਪਹਿਲਾਂ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਬਾਅਦ ਨਾਇਬ ਸੈਣੀ ਨੇ ਅੱਜ ਇਥੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਹ ਸ੍ਰੀ ਮਨੋਹਰ ਲਾਲ ਖੱਟਰ ਦੀ ਥਾਂ ਆਏ ਹਨ। ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਭਾਜਪਾ ਅਤੇ ਜੇਜੇਪੀ ਦਾ ਗਠਜੋੜ ਟੁੱਟਣ ਅਤੇ ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ ਸੀ। ਇਸ ਲਈ ਹੁਣ ਨਾਇਬ ਸੈਣੀ ਨੇ ਸਹੁੰ ਚੁਕੀ ਹੈ।
