ਲੜਕੀ ਤੇ ਇੱਕ ਵਿਅਕਤੀ ਦਾ ਕੀਤਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Monday, 18 March, 2024, 03:51 PM

ਲੜਕੀ ਤੇ ਇੱਕ ਵਿਅਕਤੀ ਦਾ ਕੀਤਾ ਕਤਲ
ਬੁਢਲਾਡਾ : ਨਾਜਾਇਜ਼ ਸਬੰਧਾਂ ਦੇ ਚੱਲਦਿਆਂ 19 ਸਾਲਾ ਲੜਕੀ ਤੇ 45 ਸਾਲਾ ਵਿਅਕਤੀ ਨੂੰ ਸਾਜ਼ਿਸ਼ ਰਚ ਕੇ ਲੜਕੀ ਦੇ ਪਿਤਾ ਤੇ ਵਿਅਕਤੀ ਦੇ ਪੁੱਤਰ ਨੇ ਖੇਤ ‘ਚ ਬੁਲਾ ਕੇ ਤਿੰਨ ਹੋਰਨਾਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਕਥਿਤ ਮੁਲਜ਼ਮ ਲਾਸ਼ਾਂ ਟਿਕਾਣੇ ਲਾਉਣ ਲਈ ਬੋਰੇ ‘ਚ ਪਾ ਕੇ ਲੈ ਗਏ। ਇਸ ਮਾਮਲੇ ‘ਚ ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਤੇ ਮ੍ਰਿਤਕ ਵਿਅਕਤੀ ਦੇ ਪੁੱਤਰ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਕਥਿਤ ਮੁਲਜ਼ਮਾਂ ਦੀ ਭਾਲ ਜਾਰੀ ਹੈ।