ਅਮਰੀਕਾ ਵਿੱਚ ਹੋਈ ਪੰਜਾਬ ਦੇ ਨੌਜਵਾਨ ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Saturday, 16 March, 2024, 03:19 PM

ਅਮਰੀਕਾ ਵਿੱਚ ਹੋਈ ਪੰਜਾਬ ਦੇ ਨੌਜਵਾਨ ਦੀ ਮੌਤ
ਦਿਲੀ : ਹੁਸ਼ਿਆਰਪੁਰ ਟਾਂਡਾ ਦੇ ਪਿੰਡ ਜਹੂਰਾ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿੱਚ ਘਰ ਨੂੰ ਅੱਗ ਲੱਗਣ ਤੇ ਮੌਤ ਹੋਣ ਦਾ ਦੁੱਖ ਦਾਇਕ ਸਮਾਚਾਰ ਪ੍ਰਾਪਤ ਹੋਇਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਣਜੋਤ ਸਿੰਘ ਉਮਰ ਕਰੀਬ 35 ਸਾਲ ਪੁੱਤਰ ਅਵਤਾਰ ਸਿੰਘ ਜੋ ਕਿ ਅੱਠ ਨੌ ਸਾਲ ਪਹਿਲੋਂ ਰੋਜੀ ਰੋਟੀ ਵਾਸਤੇ ਅਮਰੀਕਾ ਗਿਆ ਸੀ । ਜਿੱਥੇ ਉਹ ਟੈਕਸੀ ਚਾਲਕ ਦਾ ਕੰਮ ਕਰਦਾ ਸੀ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਰਣਜੋਤ ਜਦੋਂ ਆਪਣੇ ਘਰ ਵਾਪਸ ਆਇਆ ਉਸਦੇ ਨਾਲ ਦੋ ਨੌਜਵਾਨ ਹੋਰ ਵੀ ਰਹਿੰਦੇ ਸਨ। ਘਰ ਨੂੰ ਅਚਾਨਕ ਅੱਗ ਲੱਗ ਗਈ। ਰਣਜੋਤ ਦੇ ਨਾਲ ਇੱਕ ਹੋਰ ਨੌਜਵਾਨ ਦੀ ਵੀ ਮੌਕੇ ਤੇ ਮੌਤ ਹੋ ਗਈ। ਜਦਕਿ ਇੱਕ ਹੋਰ ਨੌਜਵਾਨ ਇਹਨਾਂ ਨਾਲ ਜੋ ਰਹਿੰਦਾ ਹੈ। ਉਹ ਗੰਭੀਰ ਜਖਮੀ ਹੋ ਗਿਆ। ਮਿ੍ਤਕ ਨੌਜਵਾਨ ਅਤੇ ਜਖਮੀ ਹੋਏ ਨੌਜਵਾਨ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਹਨ ਤੇ ਕਿੱਥੇ ਦੇ ਰਹਿਣ ਵਾਲੇ ਹਨ ।