ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਅੰਤਰਰਾਸ਼ਟਰੀ ਗਣਿਤ ਦਿਵਸ 'ਪਲੇਇੰਗ ਵਿਦ ਮੈਥ' ਦਾ ਆਯੋਜਨ

ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਅੰਤਰਰਾਸ਼ਟਰੀ ਗਣਿਤ ਦਿਵਸ ‘ਪਲੇਇੰਗ ਵਿਦ ਮੈਥ’ ਦਾ ਆਯੋਜਨ
ਪਟਿਆਲਾ : 15.03.2024
ਗਣਿਤ ਦੇ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਗਣਿਤ ਵਿਭਾਗ ਵੱਲੋਂ ਰਾਮਾਨੁਜਨ ਸੁਸਾਇਟੀ ਦੇ ਸਹਿਯੋਗ ਨਾਲ ਗਣਿਤ ਦੇ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਮੁਕਾਬਲਿਆਂ ਅਤੇ ਗਤੀਵਿਧੀਆਂ ਜਿਵੇਂ ਕਿ ਪਾਵਰ ਪੁਆਇੰਟ ਪੇਸ਼ਕਾਰੀਆਂ, ਪੋਸਟਰ-ਪੇਸ਼ਕਾਰੀ, ਸਲੋਗਨ-ਰਾਈਟਿੰਗ, ਗਣਿਤ ਆਧਾਰਿਤ ਰੰਗੋਲੀ ਅਤੇ ਵਿਸ਼ੇਸ ਲੈਕਚਰ ‘ਤੇ ਅਲਤਮੇਨੂ ਆਧਾਰਿਤ ਦੋ ਦਿਨਾਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਗਣਿਤ ਦਿਵਸ ਨੂੰ ਸਮਰਪਿਤ ਸੀ ਅਤੇ ਇਸ ਸਾਲ ਦੇ ਅੰਤਰਰਾਸ਼ਟਰੀ ਦਿਵਸ ਦੇ ਥੀਮ ‘ਪਲੇਇੰਗ ਵਿਦ ਮੈਥਸ’ ਤੇ ਕੇਂਦਰਿਤ ਸੀ।ਇਸ ਦਿਵਸ ਨੂੰ ‘ਪਾਈ ਦਿਵਸ’ ਵੱਜੋਂ ਵੀ ਯਾਦ ਕੀਤਾ ਜਾਂਦਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਅਜਿਹਾ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕਰਨ ਲਈ ਲਈ ਗਣਿਤ ਵਿਭਾਗ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਗਣਿਤ ਦੀਆਂ ਥਿਊਰਮਾਂ ਅਤੇ ਧਾਰਨਾਵਾਂ ਸਾਡੀਆਂ ਰੋਜ਼ਾਨਾ ਗਤੀਵਿਧੀਆਂ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਹਰ ਸਾਲ ਵੱਖ-ਵੱਖ ਮੁਲਕਾਂ ਵਿੱਚ 14 ਮਾਰਚ ਨੂੰ ਵੱਖ-ਵੱਖ ਸੰਸਥਾਵਾਂ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਗਣਿਤ ਸਬੰਧਿਤ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਗਣਿਤ ਵਿਭਾਗ ਦੇ ਮੁਖੀ ਡਾ: ਵਰੁਣ ਜੈਨ ਨੇ ਬੁਲਾਰਿਆਂ ਦਾ ਸੁਆਗਤ ਕੀਤਾ ਅਤੇ ਦੋ ਦਿਨਾਂ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਅਤੇ ਗਤੀਵਿਧੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਵਿਭਾਗ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਅਤੇ ਸਿਰਜਣਾਤਮਿਕ ਗਤੀਵਿਧੀਆਂ ਨਾਲ ਗਣਿਤ ਵਿੱਚ ਸਿੱਖਿਅਤ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਤੇ ਵਿਸ਼ੇਸ਼ ਬੁਲਾਰੇ ਵੱਜੋਂ ਪਹੁੰਚੇ ਡਾ: ਰਾਕੇਸ਼ ਕੁਮਾਰ, ਪ੍ਰੋਫੈਸਰ, ਗਣਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ‘ਜਿਓਮੈਟ੍ਰਿਕ ਵਿਜ਼ੂਅਲਾਈਜ਼ੇਸ਼ਨ ਆਫ ਕਰਵਜ਼ ਐਂਡ ਸਰਫੇਸ਼ਜ਼’ ਸਿਰਲੇਖ ‘ਤੇ ਮਾਹਿਰ ਲੈਕਚਰ ਦਿੱਤਾ ਗਿਆ। ਆਪਣੇ ਲੈਕਚਰ ਵਿੱਚ ਉਨ੍ਹਾਂ ਨੇ ਸ਼ਬਦ ‘ਲੋਕਸ’ ਦੀ ਵਿਆਖਿਆ ਕੀਤੀ ਅਤੇ ਖਾਸ ਪ੍ਰਸਥਿਤੀਆਂ ਵਿੱਚ ਇਸ ਦੁਆਰਾ ਤੈਅ ਦੂਰੀ ਨੂੰ ਦਰਸਾਇਆ।ਉਹਨਾਂ ਨੇ ਆਪਣੇ ਲੈਕਚਰ ਵਿੱਚ ਇੱਕ ਚੱਕਰਕਾਰ, ਅੰਡਾਕਾਰ, ਪੈਰਾਬੋਲ ਅਤੇ ਹਾਈਪਰਬੋਲ ਦੀ ਗਣਿਤ ਵਿੱਚ ਵਰਤੋਂ ਬਾਰੇ ਵੀ ਵਿਦਿਆਰਥੀਆਂ ਨਾਲ ਵਿਸਥਾਰ-ਪੂਰਵਕ ਚਰਚਾ ਕੀਤੀ।
ਇਸ ਪ੍ਰੋਗਰਾਮ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਅਤੇ ਪੇਸ਼ਕਾਰੀਆਂ ਦੇ ਤਹਿਤ ਪਾਵਰ ਪੁਆਇੰਟ ਪੇਸ਼ਕਾਰੀ ਸ਼੍ਰੇਣੀ ਵਿੱਚ 20 ਵਿਦਿਆਰਥੀਆਂ ਦੀਆਂ 13 ਟੀਮਾਂ, ਪੋਸਟਰ-ਪੇਸ਼ਕਾਰੀ ਸ਼੍ਰੇਣੀ ਵਿੱਚ 32, ਸਲੋਗਨ- ਰਾਈਟਿੰਗ ਸ਼੍ਰੇਣੀ ਵਿੱਚ 36 ਅਤੇ ਗਣਿਤ ਆਧਾਰਿਤ ਰੰਗੋਲੀ ਵਿੱਚ 21 ਵਿਦਿਆਰਥੀਆਂ ਦੀਆਂ 11 ਟੀਮਾਂ ਸ਼ਾਮਲ ਸਨ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਵੱਜੋਂ ਡਾ.ਰਚਨਾ ਅਰੋੜਾ, ਸਹਾਇਕ ਪ੍ਰੋਫੈਸਰ, ਯੂਨੀਵਰਸਿਟੀ ਕਾਲਜ ਘਨੌਰ, ਡਾ.ਗਰੀਮਾ ਗੁਪਤਾ, ਸਹਾਇਕ ਪ੍ਰੋ: ਗਣਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰੋ: ਚੇਤਨਾ ਗੁਪਤਾ, ਪ੍ਰੋ: ਰਾਜਵਿੰਦਰ ਕੌਰ, ਡਾ.ਅਨੂ ਬਾਲਾ ਅਤੇ ਡਾ: ਚੇਤਨਾ ਸ਼ਰਮਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਕਰਵਾਏ ਗਏ ਪਾਵਰ ਪੁਆਇੰਟ ਪੇਸ਼ਕਾਰੀ ਮੁਕਾਬਲੇ ਵਿੱਚ ਸੁਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੋਸਟਰ ਪੇਸ਼ਕਾਰੀ ਮੁਕਾਬਲੇ ਵਿੱਚ ਪ੍ਰਿਯਾਂਸ਼ੂ ਕੁਮਾਰੀ ਪਹਿਲੇ ਸਥਾਨ ‘ਤੇ ਰਹੀ।
ਇਸੇ ਤਰਾਂ੍ਹ ਸਲੋਗਨ ਰਾਈਟਿੰਗ ਵਿੱਚ ਸ਼ਬਨਮ ਅਤੇ ਗਣਿਤ ਆਧਾਰਿਤ ਰੰਗੋਲੀ ਵਿੱਚ ਮਹਿਕ ਅਤੇ ਪ੍ਰਿਆ ਸ਼ਰਮਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਪ੍ਰੋਗਰਾਮ ਦੋਰਾਨ ਗਣਿਤ ਵਿਭਾਗ ਦੇ ਵਿਦਿਆਰਥੀਆਂ ਨੇ ਮੈਸ਼ਅੱਪ, ਲੋਕ-ਨਾਚ ਅਤੇ ਹੋਰ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਜਿਨ੍ਹਾਂ ਦਾ ਸਾਰਿਆਂ ਨੇ ਆਨੰਦ ਮਾਣਿਆ।
ਇਸ ਪ੍ਰੋਗਰਾਮ ਵਿੱਚ ਇਨਾਮਾਂ ਦੀ ਵੰਡ ਪ੍ਰਿੰਸੀਪਲ ਡਾ: ਨੀਰਜ ਗੋਇਲ, ਮੁੱਖ-ਮਹਿਮਾਨ ਡਾ: ਰਾਕੇਸ਼ ਕੁਮਾਰ ਅਤੇ ਗਣਿਤ ਵਿਭਾਗ ਦੇ ਮੁਖੀ ਡਾ: ਵਰੁਣ ਜੈਨ ਸਮੇਤ ਗਣਿਤ ਵਿਭਾਗ ਦੇ ਫੈਕਲਟੀ ਮੈਂਬਰਾਂ ਨੇ ਕੀਤੀ।ਇਹਨਾਂ ਚਾਰੇ ਈਵੈਂਟਸ ਵਿੱਚ 160 ਵਿਦਿਆਰਥੀਆਂ ਨੇ ਭਾਗ ਲਿਆ। ਅੰਤ ਵਿੱਚ ਧੰਨਵਾਦ ਦਾ ਮਤਾ ਪ੍ਰੋ: ਚੇਤਨਾ ਗੁਪਤਾ ਨੇ ਪੇਸ਼ ਕੀਤਾ।
ਇਸ ਮੌਕੇ ਗਣਿਤ ਵਿਭਾਗ ਦੇ ਅਧਿਆਪਕ ਪ੍ਰੋ: ਚੇਤਨਾ ਗੁਪਤਾ, ਪ੍ਰੋ: ਰਾਜਵਿੰਦਰ ਕੌਰ, ਡਾ: ਅਨੂ ਬਾਲਾ, ਡਾ: ਚੇਤਨਾ ਸ਼ਰਮਾ ਸਮੇਤ ਸਾਰੇ ਸਟਾਫ ਮੈਂਬਰ ਹਾਜ਼ਿਰ ਸਨ।
