ਬਿਨਾ ਡਰਾਈਵਰ ਦੇ ਭੱਜੀ ਮਾਲ ਗੱਡੀ ਨੂੰ ਰੋਕਿਆ ਲੱਕੜੀ ਦੇ ਸਟਾਪਰ ਲਗਾ
ਦੁਆਰਾ: Punjab Bani ਪ੍ਰਕਾਸ਼ਿਤ :Sunday, 25 February, 2024, 04:05 PM

ਬਿਨਾ ਡਰਾਈਵਰ ਦੇ ਭੱਜੀ ਮਾਲ ਗੱਡੀ ਨੂੰ ਰੋਕਿਆ ਲੱਕੜੀ ਦੇ ਸਟਾਪਰ ਲਗਾ
ਦਿਲੀ, 25 ਫਰਵਰੀ ਜੰਮੂ ਤੋਂ ਆਉਂਦੀ ਮਾਲ ਗੱਡੀ ਅੱਜ ਬਿਨਾਂ ਡਰਾਈਵਰ ਦੇ ਇੱਥੇ ਪੁੱਜ ਗਈ। ਮਾਲ ਗੱਡੀ ਦਾ ਡਰਾਈਵਰ ਇਸ ਨੂੰ ਸਟਾਰਟ ਕਰ ਕੇ ਹੈਂਡ ਬਰੇਕ ਲਾਉਣਾ ਭੁੱਲ ਗਿਆ ਜਿਸ ਕਾਰਨ ਇਹ ਗੱਡੀ ਆਪੇ ਹੀ ਰੇਲ ਪਟੜੀ ’ਤੇ ਦੌੜ ਪਈ ਤੇ ਕਈ ਸਟੇਸ਼ਨਾਂ ਨੂੰ ਪਾਰ ਕਰਦੀ ਹੋਈ ਮੁਕੇਰੀਆਂ ਦਸੂਹਾ ਦਰਮਿਆਨ ਪੈਂਦੇ ਕਸਬਾ ਉੱਚੀ ਬੱਸੀ ਰੇਲਵੇ ਸਟੇਸ਼ਨ ’ਤੇ ਲੱਕੜੀ ਦੇ ਸਟਾਪਰ ਲਾ ਕੇ ਰੋਕਿਆ ਗਿਆ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਇਸ ਮਾਮਲੇ ਦੀ ਰੇਲ ਅਧਿਕਾਰੀ ਜਾਂਚ ਕਰ ਰਹੇ ਹਨ। ਦੂਜੇ ਪਾਸੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
