Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਗਤਕੇ ਦੀ ਮਰਯਾਦਾ ਦਾ ਉਲੰਘਣ ਬਰਦਾਸ਼ਤ ਨਹੀਂ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 24 February, 2024, 06:03 PM

ਗਤਕੇ ਦੀ ਮਰਯਾਦਾ ਦਾ ਉਲੰਘਣ ਬਰਦਾਸ਼ਤ ਨਹੀਂ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸਟੰਟ ਜੰਗਜੂ ਕਲਾ ਗਤਕਾ ਦਾ ਹਿੱਸਾ ਨਹੀਂ

ਸੰਗਰੂਰ:- 24 ਫਰਵਰੀ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਜੰਗਜੂ ਕਲਾ ਗਤਕਾ ਦੇ ਪ੍ਰਦਰਸ਼ਨ ਸਮੇਂ ਕੁੱਝ ਲੋਕਾਂ ਵੱਲੋਂ ਕਿਲਾਂ, ਬਰਫ, ਟਿਊਬਾਂ, ਸਰੀਰ ਉਪਰੋਂ ਗੱਡੀ ਲੰਘਾਉਣੀਆਂ, ਅੱਗ ਨਾਲ ਛੇੜ ਛਾੜ ਆਦਿ ਦੇ ਸਟੰਟ ਕਰਨੇ ਗੁਰੂ ਸਾਹਿਬ ਦੀ ਬਖਸ਼ੀ ਗਤਕੇ ਦੀ ਮਰਯਾਦਾ ਦਾ ਉਲੰਘਣ ਕੀਤਾ ਜਾ ਰਿਹਾ ਹੈ ਜਿਸ ਨਾਲ ਅਣਸੁਖਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਸਖ਼ਤੀ ਨਾਲ ਸਟੰਟ ਕਰਨ ਵਾਲਿਆਂ ਨੂੰ ਕਿਹਾ ਜੋ ਗਤਕਾ ਕਲਾ ਦਾ ਹਿੱਸਾ ਨਹੀਂ ਹਨ ਉਹ ਗਤਕੇ ਵਿੱਚ ਸ਼ਾਮਲ ਕਰਕੇ ਕਰਤੱਵ ਦਿਖਾਉਣ ਦੇ ਬਹਾਨੇ ਮਰਯਾਦਾ ਦਾ ਸਰਾਸਰ ਉਲੰਘਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਗਤਕਾ ਜੰਗਜੂ ਕਲਾ ‘ਹਮਲਾ ਅਤੇ ਹਮਲੇ ਦੇ ਬਚਾਓ’ ਦੇ ਸਿਧਾਂਤ ਉਪਰ ਅਧਾਰਤ ਹੈ, ਜਿਸ ਦਾ ਮੁੱਖ ਕਾਰਜ ਮਨ ਦੀ ਇਕਾਗਰਤਾ ਹੈ, ਜੋ ਆਤਮਕ ਅਤੇ ਸਰੀਰਕ ਬਲ ਨੂੰ ਸੰਜੋ ਕੇ ਵਿਰੋਧੀ ਧਿਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਸਾਧਨ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸੰਤ ਗੁਣ ਅਤੇ ਸਿਪਾਹੀ ਗੁਣ ਦੋਵੇਂ ਹੀ ਬਖਸ਼ੇ ਹਨ, ਸੰਤ ਗੁਣ ਦੀ ਪ੍ਰਾਪਤੀ ਵਾਸਤੇ ਸ਼ਾਸਤਰ ਦਾ ਖਜ਼ਾਨਾ ਬਖਸ਼ਿਆ, ਪਰ ਸੰਤ ਗੁਣ ਦੀ ਰਾਖੀ ਵਾਸਤੇ ਸਤਿਗੁਰਾਂ ਨੇ ਸ਼ਸਤਰ ਵੀ ਬਖਸ਼ੇ। ਉਨ੍ਹਾਂ ਕਿਹਾ ਜੇ ਸ਼ਸਤਰ ਨਾ ਹੋਣ ਤਾਂ ਪ੍ਰਤੱਖ ਹੈ ਸ਼ਾਸਤਰਾਂ ਦੀ ਸਾਂਭ ਸੰਭਾਲ ਤੇ ਰਾਖੀ ਨਹੀਂ ਹੋ ਸਕਦੀ ਧਰਮ ਦੀ ਹੋਂਦ ਨੂੰ ਵੀ ਖਤਰਾ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਕੇ ਸਿੱਖਾਂ ਨੂੰ ਸ਼ਸਤਰ ਸਰੀਰ ਤੇ ਪਹਿਨਣ ਦਾ ਹੁਕਮ ਕੀਤਾ ਅਤੇ ਆਪ ਦੋ ਤਲਵਾਰਾਂ ਇਕ ਮੀਰੀ ਦੀ ਅਤੇ ਇਕ ਪੀਰੀ ਦੀ ਧਾਰਨ ਕੀਤੀਆਂ। ਮੀਰੀ ਦੀ ਤਲਵਾਰ ਕਦੇ ਪੀਰੀ ਦੀ ਤਲਵਾਰ ਤੇ ਭਾਰੂ ਨਾ ਹੋਵੇ ਜੇ ਸ਼ਸਤਰ ਪਕੜਨ ਵਾਲਾ ਧਰਮੀ ਹੈ ਤਾਂ ਜੁਲਮ ਨੂੰ ਠੱਲ ਪਾ ਦੇਵੇਗਾ। ਜੇ ਉਹ ਅਧਰਮੀ ਹੈ ਤਾਂ ਜੁਲਮ ਵਧਾਏਗਾ। ਉਨ੍ਹਾਂ ਕਿਹਾ ਗੁਰੂ ਕੇ ਸਿੱਖ ਨੇ ਰੋਜਾਨਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਹੈ ਅਤੇ ਸ਼ਸਤਰਾਂ ਨੂੰ ਪੀਰ ਜਾਣ ਕੇ ਸਤਿਕਾਰ ਕਰਨਾ ਹੈ।

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਪੁਰਾਤਨ ਮਰਿਆਦਾ ਨੂੰ ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਤੇ ਤਰਨਾ ਦਲਾਂ ਤੇ ਹੋਰ ਸਭ ਨਿਹੰਗ ਸਿੰਘਾਂ ਨੇ ਸੀਨੇ ਬਸੀਨੇ ਸਾਂਭਿਆ ਹੈ। ਸੋ ਖ਼ਾਲਸੇ ਲਈ ਸ਼ਸਤ੍ਰ ਵਿਦਿਆ ਵਿੱਚ ਨਿਪੁੰਨ ਹੋਣਾ ਬੜਾ ਜ਼ਰੂਰੀ ਹੈ। ਉਨ੍ਹਾਂ ਕਿਹਾ ਗੁਰੂ ਦੀ ਮਰਯਾਦਾ ਤੋਂ ਬਾਹਰ ਜਾ ਕੇ ਕਰਤੱਬ ਵਖਾਉਣੇ ਜੋ ਗਤਕੇ ਕਲਾ ਦਾ ਹਿੱਸਾ ਨਹੀਂ ਹਨ ਉਨ੍ਹਾਂ ਤੋਂ ਸਖ਼ਤੀ ਨਾਲ ਪ੍ਰਹੇਜ ਕਰਨਾ ਚਾਹੀਦਾ ਹੈ।



Scroll to Top