ਜਦੋਂ ਤੱਕ ਐਫ.ਆਈ.ਆਰ ਦਰਜ ਨਹੀਂ ਹੁੰਦੀ, ਉਦੋਂ ਤੱਕ ਨਹੀਂ ਹੋਵੇਗਾ ਸੰਸਕਾਰ : ਡੱਲੇਵਾਲ

ਜਦੋਂ ਤੱਕ ਐਫ.ਆਈ.ਆਰ ਦਰਜ ਨਹੀਂ ਹੁੰਦੀ, ਉਦੋਂ ਤੱਕ ਨਹੀਂ ਹੋਵੇਗਾ ਸੰਸਕਾਰ : ਡੱਲੇਵਾਲ
– ਦੋਸ਼ੀਆਂ ‘ਤੇ ਪਹਿਲਾਂ ਐਫ.ਆਈ.ਆਰ ਦਰਜ ਕਰੇ ਸਰਕਾਰ
– ਸ਼ਹੀਦ ਦਾ ਦਰਜਾ ਦੇਵੇ : ਨਹੀਂ ਹੋਵੇਗਾ ਸ਼ੁਭਕਰਨ ਦਾ ਪੋਸਟਮਾਰਟਮ ਤੇ ਸੰਸਕਾਰ
– ਐਫ.ਆਈ.ਆਰ ਲਈ ਕਿਸੇ ਜਾਂਚ ਦੀ ਲੋੜ ਨਹੀਂ : ਫੂਲ
ਰਾਜਪੁਰਾ : ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਲੈ ਕੇ ਅੱਜ ਵੀ ਸਥਿਤੀ ਬੇਹਦ ਤਣਾਅਪੂਰਨ ਰਹੀ। ਕਿਸਾਨ ਨੇਤਾਵਾਂ ਨੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਦਿੱਤਾ ਇੱਕ ਕਰੋੜ ਤੇ ਸਰਕਾਰੀ ਨੌਕਰੀ ਨਾ-ਮੰਜੂਰ ਕਰ ਦਿੱਤੀ ਅਤੇ ਤੇ ਐਲਾਨ ਕੀਤਾ ਕਿ ਪਹਿਲਾ ਪੰਜਾਬ ਸਰਕਾਰ ਸ਼ੁਭਕਰਨ ਦੇ ਦੋਸ਼ੀਆਂ ‘ਤੇ ਕਤਲ ਦਾ ਮੁਕੱਦਮਾ ਦਰਜ ਕਰਵਾਏ। ਉਦੋਂ ਤੱਕ ਨਾ ਤਾਂ ਪੋਸਟਮਾਰਟਮ ਹੋਵੇਗਾ ਤੇ ਨਾ ਹੀ ਸੰਸਕਾਰ।
ਪੰਜਾਬਸਰਕਾਰ ਵੱਲੋਂ ਅੱਜ ਸਵੇਰੇ ਹੀ ਖਨੌਰੀ ਬਾਰਡਰ ਵਿਖੇ ਮਾਰੇ ਗਏ ਸ਼ੁਭਕਰਨ ਦੇ ਪਰਿਵਾਰ ਲਈ ਨੌਕਰੀ ਤੇ ਇੱਕ ਕਰੋੜ ਦਾ ਐਲਾਨ ਕੀਤਾ ਸੀ। ਉਸਤੋਂ ਬਾਅਦ ਇੱਕਦਮ ਸਭ ਕੁੱਝ ਗਰਮਾ ਗਿਆ। ਹਾਲਾਂਕਿ ਕੁੱਝ ਹਲਕਿਆਂ ਵੱਲੋਂ ਇਸਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ ਅਤੇ ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟ ਆਖਿਆ ਕਿ ਸਾਨੂੰ ਸਾਡੇ ਪੁੱਤਰ ਦਾ ਮੁੱਲ ਪੈਸਿਆਂ ਨਾਲ ਨਾ ਤੋਲੇ ਸਰਕਾਰ।
ਨੇਤਾਵਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਵੀ ਸਪੱਸ਼ਟ ਹਨ ਕਿ ਐਫ.ਆਈ.ਆਰ ਜਾਂ ਮੁਕੱਦਮਾ ਦਰਜ ਕਰਨ ਲਈ ਪਹਿਲਾਂ ਕਿਸੇ ਵੀ ਛਾਣਬੀਨ ਦੀ ਲੋੜ ਨਹੀਂ ਹੈ। ਫਿਰ ਸਰਕਾਰ ਕਿਉਂ ਇਹ ਦੇਰੀ ਕਰ ਰਹੀ ਹੈ। ਕਿਸਾਨ ਨੇਤਾਵਾਂ ਨੇ ਆਖਿਆ ਕਿ ਅਸੀ ਅਤੇ ਪੰਜਾਬ ਦੇ ਲੋਕ ਸ਼ੁਭ ਦੇ ਪਰਿਵਾਰ ਨੂੰ ਇੱਕ ਕਰੋੜ ਦੀ ਥਾਂ ਕੲਂ ਕਰੋੜ ਇੱਕਠਾ ਕਰਕੇ ਦੇ ਸਕਦੇ ਹਾਂ ਪਰ ਗੱਲ ਹੁਣ ਇਨਸਾਫ ਦੀ ਹੈ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਕਿਸਾਨ ਸੁਭਕਰਨ ਦੇ ਸਿੱਧੀ ਗੋਲੀ ਸਿਰ ਵਿੱਚ ਮਾਰੀ ਗਈ।
ਕਿਸਾਨ ਨੇਤਾਵਾਂ ਨੇ ਅਾਿਖਆ ਕਿ ਇੱਕ ਪਾਸੇ ਨਿਹਥੇ ਕਿਸਾਨ ਤੇ ਦੂਸਰੇ ਪਾਸੇ ਹਥਿਆਰਬੰਦ ਫੌਜਾਂ ਤੇ ਇਹ ਸਭ ਕੁੱਝ ਵੀਡਿਓ ਅਤੇ ਫੋਟੋਆਂ ਵਿੱਚ ਕਲੀਅਰ ਹੋ ਚੁੱਕਾ ਹੈ ਕਿ ਸ਼ੇਰਤਆਮ ਗੋਲੀ ਮਾਰੀ ਗਈ। ਪੰਜਾਬ ਵਾਲੇ ਪਾਸੇ ਆਕੇ ਸਾਡੇ ਸੈਂਕੜੇ ਟ੍ਰੈਕਟਰ, ਕਾਰਾਂ ਤੇ ਹੋਰ ਵਹੀਕਲ ਭੰਨ ਦਿੱਤੇ। ਉਸਤੋਂ ਬਾਅਦ ਵੀ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਪਰਚਾ ਦਰਜਨਹੀਂ ਹੋ ਰਿਹਾ, ਜਿਹੜਾ ਕਿ ਲੋਕਤੰਤਰ ਦਾ ਵੱਡਾ ਘਾਣ ਹੈ।
ਇਸ ਮੌਕੇ ਸੁਭਕਰਨ ਦੇ ਪਰਿਵਾਰ ਵਿੱਚੋਂ ਚਾਚਾ ਲੱਗਦੇ ਇੱਕ ਕਿਸਾਨ ਨੇ ਸਪੱਸ਼ਟ ਆਖਿਆ ਕਿ ਐਫ.ਆਰ.ਆਈ. ਤੋਂ ਘੱਟ ਕੁੱਝ ਵੀ ਮੰਜੂਰ ਨਹੀਂ। ਜਦੋਂ ਤੱਕ ਉਨ੍ਹਾਂ ਲੋਕਾਂ ‘ਤੇ 302 ਦਾ ਮੁਕੱਦਮਾ ਦਰਜ ਨਹੀਂ। ਉਦੋਂ ਤੱਕ ਨਾ ਤਾਂ ਉਹ ਪੋਸਟਮਾਰਟ ਕਰਵਾਉਣਗੇ ਤੇ ਨਾ ਹੀ ਸੰਸਕਾਰ ਕਰਨਗੇ। ਇਸ ਵੇਲੇ ਐਫ.ਆਈ.ਆਰ ਨੂੰ ਲੈ ਕੇ ਵੱਡਾ ਕਲੇਸ਼ ਛਿੜਿਆ ਪਿਆ ਹੈ।
