ਕਿਸਾਨਾਂ ਨੇ ਵਿਸ਼ਾਲ ਧਰਨਾ ਠੋਕ ਕੇ ਮੋਦੀ ਅਤੇ ਖੱਟਰ ਦਾ ਕੱਢਿਆ ਜਨਾਜਾ- ਸੈਂਕੜੇ ਟ੍ਰੈਕਟਰਾਂ ਨਾਲ ਕੀਤਾ ਰੋਸ਼ ਪ੍ਰਦਰਸ਼ਨ

ਕਿਸਾਨਾਂ ਨੇ ਵਿਸ਼ਾਲ ਧਰਨਾ ਠੋਕ ਕੇ ਮੋਦੀ ਅਤੇ ਖੱਟਰ ਦਾ ਕੱਢਿਆ ਜਨਾਜਾ- ਸੈਂਕੜੇ ਟ੍ਰੈਕਟਰਾਂ ਨਾਲ ਕੀਤਾ ਰੋਸ਼ ਪ੍ਰਦਰਸ਼ਨ
– ਕਿਸਾਨਾਂ ‘ਤੇ ਤਸੱਦਦ ਸਹਿਨ ਨਹੀਂ ਕੀਤਾ ਜਾਵੇਗਾ : ਜਥੇਦਾਰ ਬੂਟਾ ਸਿੰਘ ਸ਼ਾਦੀਪੁਰ
ਪਟਿਆਲਾ, 26 ਫਰਵਰੀ :
ਸੰਭੂ ਅਤੇ ਖਨੌਰੀ ਬਾਰਡਰ ਦੇ ਨਾਲ-ਨਾਲ ਪਿਹੋਵਾ, ਦੇਵੀਗੜ੍ਹ ਮਾਰਗ ਹਰਿਆਣਾ ਦੇ ਤੀਸਰੇ ਟਿਊਕਰ ਬਾਰਡਰ ‘ਤੇ ਵੀ ਅੱਜ ਕਿਸਾਨਾਂ ਨੇ ਵਿਸ਼ਾਲ ਧਰਨਾਂ ਠੋਕ ਕੇ ਮੋਦੀ ਅਤੇ ਖੱਟਰ ਦਾ ਜਨਾਜਾ ਕੱਢਿਆ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਨੇਤਾ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਦਰਜਨਾਂ ਟ੍ਰੈਕਟਰ ਖੜੇ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਤੇ ਸੈਂਕੜੇ ਕਿਸਾਨ ਧਰਨੇ ‘ਤੇ ਬੈਠੇ ਰਹੇ।
ਇਸ ਮੌਕੇ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਅਤੇ ਕਿਸਾਨ ਨੇਤਾ ਮੋਹਣੀ ਭਾਂਖਰ ਨੇ ਆਖਿਆ ਕਿ ਡਬਲਯੂਟੀਓ ਦੀਆਂ ਨੀਤੀਆਂ ਨੂੰ ਮੋਦੀ ਕਿਸਾਨਾਂ ‘ਤੇਲ ਗਾੂ ਕਰਨ ਲੱਗਿਆ ਹੋਇਆ ਹੈ, ਜਿਸ ਕਾਰਨ ਦੇਸ਼ ਬਰਬਾਦ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਕਿਸਾਨ ਵੱਧ ਪੈਸੇ ਲਗਾਕੇ ਘੱਟ ਰੇਟ ‘ਤੇ ਆਪਣੀਆਂ ਫਸਲਾਂ ਵੇਚ ਰਿਹਾ ਹੈ, ਜਿਸ ਕਾਰਨ ਉਹ ਰੋਜਾਨਾ ਕਰਜਾਈ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਮੋਦੀ ਨੂੰ ਤੁਰੰਤ ਐਮ.ਐਸ.ਪੀ. ਲਾਗੂ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਹਰਿਆਣਾ ਬਾਰਡਰ ਦੇ ਤੀਸਰੇ ਮੋਰਚੇ ਟਿਊਕਰ ਬਾਰਡਰ ‘ਤੇ ਅੱਜ ਕਿਸਾਨਾ ਨੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਹੈ ਤੇ ਮੋਦੀ ਸਰਕਾਰ ਦਾ ਜਨਾਜਾ ਕੱਢਿਆ ਹੈ। ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਮਿੱਟੀ ਦੇ ਭਾਅ ਖਰੀਦੀਆਂ ਸਬਜੀਆਂ ਤੇ ਹੋਰ ਵਸਤੂਆਂ ਨੂੰ ਵੱਡੇ ਵੱਡੇ ਧਨਾਡ, ਆਮ ਲੋਕਾਂ ਨੂੰ ਬਹੁਤ ਮਹਿੰਗਾ ਕਰਕੇ ਵੇਚਦੇ ਹਨ, ਜਿਸ ਨਾਲ ਕਿਸਾਨ ਤੇ ਆਮ ਲੋਕਾਂ ਦਾ ਸੋਸ਼ਣ ਹੁੰਦਾ ਹੈ। ਅੱਜ ਇਸੇ ਨੂੰ ਖਤਮ ਕਰਨ ਲਈ ਕਿਸਾਨਾਂ ਨੇ ਸੰਘਰਸ਼ ਉਲੀਕਿਆ ਹੈ। ਉਨ੍ਹਾਂ ਆਖਿਆ ਕਿ ਡਬਲਯੂਟੀਓ ਦੀਆਂ ਹਿਦਾਇਤਾਂ ਨੂੰ ਪੰਜਾਬ ਵਿੱਚ ਮੰਨਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਬੇਹਦ ਗਰੀਬ ਹੈ। ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਆਖਿਆ ਕਿ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਉਨ੍ਹਾਂ ਨਾਲ ਕਿਸਾਨ ਨੇਤਾ ਜਸਵਿੰਦਰ ੰਿਸਘਮੋਹਣੀ ਭਾਂਖਰ, ਸਾਹਿਬ ਸਿੰਘ ਬਾਜਵਾ, ਯਾਦ ਬਾਜਵਾ, ਜਗੀਰ ਸਿੰਘ ਅਲੀਪੁਰ, ਜਸਵੀਰ ਲਲੀਨਾ, ਹਰਬੰਦ ਦਦਹੇੜਾ, ਕਾਲਾ ਗੱਜੁਮਾਜਰਾ, ਗੁਰਦੀਪ ਦੇਵੀਨਗਰ, ਜਗਜੀਵਨ ਸਿੰਘ, ਗੁਰਵਿੰਦਰ ਰੋਹੜ, ਨਰਿੰਦਰ ਭਿੰਡਰ, ਸਤਨਾਮ ਭਾਂਬਲ, ਬੱਤਾ, ਲਾਲ ਚੀਮਾ, ਰਛਪਾਲ ਸਿੰਘ, ਬਲਦੇਵ ਸਿੰਘ, ਗੁਰਪਾਲ ਸਿੰਘ, ਬਲਵਿੰਦਰ ਲਹੋਰੀਆ, ਤਰਸੇਮ ਧੀਮਾਨ, ਦੀਪਾ ਕਾਠਗੜ, ਕਾਲਾ ਕਾਠਗੜ, ਜਸਵਿੰਦਰ ਨਾਹਨ, ਬੀਬੀ ਕੁਲਵਿੰਦਰ ਕੌਰ, ਗੁਰਚਰਨ, ਮਨਜੀਤ ਬਾਹਲ, ਨਿਰਮਲ ਸਮਾਣਾ, ਨਿਰਮਲ ਨਿੰਮਾ, ਚਰਨਜੀਤ ਸਿੰਘ ਬਾਜਵਾ, ਬੂਟਾ ਸਿੰਘ ਵਿਰਕ, ਗੁਰਜੀਤ ਅੰਗਰਾਹਾ, ਗੁਲਾਬ ਸਿੰਘ ਖਤੋਲੀ, ਅਨਮੋਲ ਸੰਧੂ, ਹੈਪੀ, ਜਸਵੀਰ ਸਿੰਘ ਭੈਣੀ, ਬਲਬੀਰ ਸਿੰਘ ਭੈਣੀ, ਹਰਜਿੰਦਰ ਸਿੰਘ ਨੰਬਰਦਾਰ ਪਠਾਣਮਾਜਰਾ, ਅਮਰਜੀਤ ਸਿੰਘ ਬਲੋਗੀ, ਮਲਕੀਤ ਸਿੰਘ ਅੋਜਾ, ਦਿਲਬਾਗ ਸਿੰਘ ਖਤੋਲੀ ਅਤੇ ਹੋਰ ਨੇਤਾ ਹਾਜਰ ਸਨ।
