ਘਰਾਣਿਆਂ ਅਤੇ ਮੋਦੀ-ਖੱਟਰ ਦੇ ਆਦਮਕਦ ਪੁੱਤਲੇ ਸਾੜੇ

ਦੁਆਰਾ: Punjab Bani ਪ੍ਰਕਾਸ਼ਿਤ :Monday, 26 February, 2024, 08:14 PM

ਘਰਾਣਿਆਂ ਅਤੇ ਮੋਦੀ-ਖੱਟਰ ਦੇ ਆਦਮਕਦ ਪੁੱਤਲੇ ਸਾੜੇ
– ਮੋਦੀ, ਖੱਟਰ ਦੇ ਖਿਲਾਫ ਅਕਾਸ਼ ਗੂੰਜਾਓ ਨਾਅਰੇਬਾਜ਼ੀ
ਰਾਜਪੁਰਾ, 26 ਫਰਵਰੀ :
ਕਿਸਾਨ ਮਜਦੂਰ ਮੋਰਚਾ ਅਤੇ ਐਸਕੇਐਮ (ਗੈਰ ਰਾਜਨੀਤਿਕ) ਦੇ ਸੱਦੇ ‘ਤੇ ਅੱਜ ਦੇਸ਼ ਭਰ ਵਿੱਚ ਸ਼ਵਯਾਤਰਾ ਕੱਢ ਕੇ ਡਬਲਯੂਟੀਓ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਖੱਟਰ ਦੇ ਪੁਤਲਿਆਂ ਨੂੰ ਸਾੜਿਆ ਗਿਆ।
ਕਿਸਾਨ ਮੋਰਚਾ ਦੇ ਨੇਤਾਵਾਂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਲਗਭਗ ਡੇਢ ਦਰਜਨ ਰਾਜਾਂ ਦੇ ਹਜਾਰਾਂ ਪਿੰਡਾਂ ਵਿੱਚ ਇਹ ਵਿਰੋਧ ਪ੍ਰਦਰਸ਼ਨ ਹੋਏ ਹਨ। ਇਸਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਹੁਣ ਕਿਸਾਨ ਅੰਦੋਲਨ 2.0 ਸਿਰਫ ਪੰਜਾਬ-ਹਰਿਆਣਾ ਦੀ ਬਾਰਡਰ ‘ਤੇ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ।
ਹਜਾਰਾਂ ਕਿਸਾਨਾਂ ਨੇ ਅੱਜ ਸੰਭੂ ਅਤੇ ਖਨੌਰੀ ਦੋਵੇਂ ਮੋਰਚਿਆਂ ‘ਤੇ ਡਬਲਯੂਟੀਓ, ਕਾਰਪੋਰੇਟ ਘਰਾਣਿਆਂ, ਮੋਦੀ ਖੱਟਰ ਅਤੇ ਅੰਬਾਨੀ ਅਡਾਨੀ ਦੇ ਆਦਮਕਦ ਪੁੱਤਲੇ ਸਾੜੇ। ਇਸ ਦੌਰਾਨ ਹਜਾਰਾਂ ਕਿਸਾਨਾ ਦੇ ਨਾਅਰੇ ਆਸਮਾਨ ਵਿੱਚ ਗੂੰਜਦੇ ਰਹੇ। ਦੋਵੇਂ ਮੋਰਚਿਆਂ ‘ਤੇ ਦਿਨ ਭਰ ਮੰਚਾਂ ਤੋਂ ਡਬਲਯੂਟੀਓ ਦੀ ਸਾਜਿਸ਼ਾਂ ਅਤੇ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ‘ਤੇ ਕਿਸਾਨ ਨੇਤਾਵਾਂ ਨੇ ਆਪਣੀ ਅਵਾਜ ਬੁਲੰਦ ਕੀਤੀ।
ਕਿਸਾਨ ਮੋਰਚਾ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ ਤੇ ਹੋਰਾਂ ਨੇ ਇੱਕ ਵਾਰ ਫਿਰ ਮਜਬੂਤੀ ਨਾਲ ਇਹ ਮੰਗ ਚੁੱਕੀ ਹੈ ਕਿ ਪੰਜਾਬ ਸਰਕਾਰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਹਤਿਆਰਿਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰੇ। ਜੇਕਰ ਹੁਣ ਵੀ ਪੰਜਾਬ ਸਰਕਾਰ ਨੇ ਨਹੀਂ ਕਾਰਵਾਈ ਕੀਤੀ ਤਾਂ ਇਸ ਵਾਅਦਾ ਖਿਲਾਫੀ ਦੇ ਵਿਰੁੱਧ ਕਿਸਾਨ ਖੜੇ ਹੋਣਗੇ, ਜਿਸਦੇ ਲਈ ਸਰਕਾਰ ਜਿੰਮੇਵਾਰ ਹੋਵੇਗੀ।