ਕਠੂਆ ਰੇਲਵੇ ਸਟੇਸ਼ਨ ਤੋ ਬਿਨਾ ਡਰਾਈਵਰ ਭੱਜੀ ਰੇਲਗੱਡੀ ਮਾਮਲੇ ਵਿੱਚ 6 ਹੋਏ ਸਸਪੈਡ
ਦੁਆਰਾ: Punjab Bani ਪ੍ਰਕਾਸ਼ਿਤ :Monday, 26 February, 2024, 03:57 PM

ਕਠੂਆ ਰੇਲਵੇ ਸਟੇਸ਼ਨ ਤੋ ਬਿਨਾ ਡਰਾਈਵਰ ਭੱਜੀ ਰੇਲਗੱਡੀ ਮਾਮਲੇ ਵਿੱਚ 6 ਹੋਏ ਸਸਪੈਡ
ਚੰਡੀਗੜ੍ਹ : ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਬਿਨਾਂ ਡਰਾਈਵਰ ਚੱਲ ਦੇ ਪੰਜਾਬ ਪੁੱਜੀ ਮਾਲ ਗੱਡੀ ਦੇ ਮਾਮਲੇ ਵਿੱਚ 6 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਬਣਾਈ ਗਈ ਕਮੇਟੀ ਇਹ ਪਤਾ ਲਗਾਉਣ ਵਿਚ ਲੱਗੀ ਹੋਈ ਹੈ ਕਿ ਇੰਜਣ ਬੰਦ ਹੋਣ ਦੇ ਬਾਵਜੂਦ ਕਰੱਸ਼ਰ ਮਾਲ ਗੱਡੀ ਕਠੂਆ ਰੇਲਵੇ ਸਟੇਸ਼ਨ ਤੋਂ ਚੱਲ ਕੇ ਉਚੀ ਬੱਸੀ ਕਿਵੇਂ ਪਹੁੰਚੀ। ਜ਼ਿਕਰਯੋਗ ਹੈ ਕਿ ਜੰਮੂ ਦੇ ਕਠੂਆ ਜ਼ਿਲ੍ਹੇ ਵਿਚੋਂ ਐਤਵਾਰ ਸਵੇਰੇ 7 ਵਜੇ ਬਿਨਾਂ ਲੋਕੋ ਡਰਾਈਵਰ ਦੇ ਕਰੀਬ 80 ਕਿਲੋਮੀਟਰ ਤੱਕ ਟ੍ਰੈਕ ‘ਤੇ ਚੱਲੀ ਮਾਲ ਗੱਡੀ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।
