ਪਾਕ : ਨਵਾਜ ਸਰੀਫ ਦੀ ਧੀ ਪੰਜਾਬ ਸੂਬੇ ਦੀ ਬਣੀ ਮੁੱਖ ਮੰਤਰੀ

ਦੁਆਰਾ: Punjab Bani ਪ੍ਰਕਾਸ਼ਿਤ :Monday, 26 February, 2024, 04:08 PM

ਪਾਕ : ਨਵਾਜ ਸਰੀਫ ਦੀ ਧੀ ਪੰਜਾਬ ਸੂਬੇ ਦੀ ਬਣੀ ਮੁੱਖ ਮੰਤਰੀ
ਦਿਲੀ, 26 ਫਰਵਰੀ : ਤਿੰਨ ਵਾਰ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੀ ਧੀ ਤੇ ਪੀਐੱਮਐੱਲ-ਐੱਨ ਦੀ ਸੀਨੀਅਰ ਆਗੂ ਮਰੀਅਮ ਨਵਾਜ਼ ਅੱਜ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ 50 ਸਾਲਾ ਸੀਨੀਅਰ ਮੀਤ ਪ੍ਰਧਾਨ ਮਰੀਅਮ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਸਮਰਥਕ ਸੁੰਨੀ ਇਤੇਹਾਦ ਕੌਂਸਲ (ਐੱਸਆਈਸੀ) ਦੇ ਮੈਂਬਰਾਂ ਵੱਲੋਂ ਵਾਕਆਊਟ ਦੌਰਾਨ ਮੁੱਖ ਮੰਤਰੀ ਅਹੁਦੇ ਦੀ ਚੋਣ ਜਿੱਤ ਲਈ। ਮਰੀਅਮ ਨੇ ਪੰਜਾਬ ਵਿਧਾਨ ਸਭਾ ਜਾਣ ਤੋਂ ਪਹਿਲਾਂ ਜਾਤੀ ਉਮਰਾ ਵਿਖੇ ਆਪਣੀ ਮਾਂ ਦੀ ਕਬਰ ‘ਤੇ ਗਈ।