ਸਕੂਲ ਮੁਖੀ ਦੀ ਕੀਤੀ ਕੁੱਟਮਾਰ - ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਸਸਪੈਂਡ
ਦੁਆਰਾ: Punjab Bani ਪ੍ਰਕਾਸ਼ਿਤ :Monday, 19 February, 2024, 01:06 PM

ਸਕੂਲ ਮੁਖੀ ਦੀ ਕੀਤੀ ਕੁੱਟਮਾਰ – ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਸਸਪੈਂਡ
ਮੋਹਾਲੀ, 18 ਫਰਵਰੀ 2024 – ਸਕੂਲ ਮੁਖੀ ਦੀ ਕਥਿਤ ਤੌਰ ਤੇ ਕੁੱਟਮਾਰ ਕਰਨ ਵਾਲੀ ਈਟੀਟੀ ਅਧਿਆਪਕਾ ਨੂੰ ਸਿੱਖਿਆ ਵਿਭਾਗ ਦੇ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਉਕਤ ਸਸਪੈਂਡ ਦੇ ਹੁਕਮ ਸਿੱਖਿਆ ਵਿਭਾਗ ਦੇ ਆਦੇਸ਼ਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੁਕਤਸਰ-1 ਜਗਦੀਪ ਸਿੰਘ ਵਲੋਂ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਵਿਚ ਦੋਸ਼ ਹੈ ਕਿ, ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਬਲਾਕ ਮੁਕਤਸਰ-1 ਵਿਖੇ ਕਿਰਨਜੀਤ ਕੌਰ ਈਟੀਟੀ ਅਧਿਆਪਕਾ ਵਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਕੂਲ ਮੁਖੀ ਦੀ ਕੁੱਟਮਾਰ ਕੀਤੀ। ਜਿਸ ਦੇ ਚੱਲਦਿਆਂ ਕਿਰਨਜੀਤ ਕੌਰ ਨੂੰ ਤੁਰੰਤ ਪ੍ਰਾਪਤ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਸਸਪੈਂਡ ਸਮੇਂ ਦੌਰਾਨ ਕਿਰਨਜੀਤ ਕੌਰ ਦਾ ਹੈੱਡ ਕੁਆਰਟਰ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਮੁਕਤਸਰ-1 ਹੋਵੇਗਾ।
