ਵੱਡੇ ਪੱਧਰ ਤੇ ਬੀਫ ਦੀ ਤਸੱਕਰੀ ਦੇ ਠਿਕਾਣਿਆਂ ਦਾ ਪਰਦਾਫਾਸ਼ : ਕਈ ਪੁਲਿਸ ਅਧਿਕਾਰੀ ਮੁਅੱਤਲ

ਵੱਡੇ ਪੱਧਰ ਤੇ ਬੀਫ ਦੀ ਤਸੱਕਰੀ ਦੇ ਠਿਕਾਣਿਆਂ ਦਾ ਪਰਦਾਫਾਸ਼ : ਕਈ ਪੁਲਿਸ ਅਧਿਕਾਰੀ ਮੁਅੱਤਲ
ਰੇਵਾੜੀ : ਰਾਜਸਥਾਨ ਪੁਲਿਸ ਨੇ ਅਲਵਰ ਵਿੱਚ ਜੰਗਲਾਂ ਅਤੇ ਪਹਾੜੀ ਖੇਤਰਾਂ ਦੇ ਵਿਚਕਾਰ ਸਥਿਤ ਇਲਾਕਿਆਂ ਵਿੱਚ ਛਾਪੇਮਾਰੀ ਕਰਕੇ ਵੱਡੇ ਪੱਧਰ ‘ਤੇ ਬੀਫ ਦੀ ਤਸਕਰੀ ਦੇ ਠਿਕਾਣਿਆਂ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਵਾਈ ਕਿਸ਼ਨਗੜ੍ਹ ਬਾਸ ਇਲਾਕੇ ਦੇ ਰੁੰਡ ਗਿਦਾਵੜਾ ਇਲਾਕੇ ਵਿੱਚ ਕੀਤੀ ਗਈ ਹੈ।
ਆਈਜੀ ਰੇਂਜ ਉਮੇਸ਼ ਚੰਦਰ ਦੱਤਾ ਅਤੇ ਖੈਰਤਲ-ਤਿਜਾਰਾ ਦੇ ਐਸਪੀ ਸੁਰਿੰਦਰ ਸਿੰਘ ਆਰੀਆ ਵੀ ਮੌਕੇ ‘ਤੇ ਪਹੁੰਚ ਗਏ ਅਤੇ ਪਸ਼ੂਆਂ ਦੀਆਂ ਅਵਸ਼ੇਸ਼ਾਂ ਨੂੰ ਦੇਖ ਕੇ ਦੰਗ ਰਹਿ ਗਏ। ਆਈਜੀ ਨੇ ਪਸ਼ੂ ਤਸਕਰਾਂ ਨੂੰ ਸੁਰੱਖਿਆ ਦੇਣ ਦੇ ਦੋਸ਼ ਹੇਠ ਕਿਸ਼ਨਗੜ੍ਹ ਬਾਸ ਥਾਣੇ ਦੇ ਐਸਐਚਓ ਦਿਨੇਸ਼ ਮੀਨਾ ਸਮੇਤ ਪੂਰੇ 40 ਸਟਾਫ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਇਲਾਕੇ ‘ਚ ਗਊਆਂ ਦੀ ਹੱਤਿਆ ਕਰਨ ਤੋਂ ਬਾਅਦ ਨੂਹ ਅਤੇ ਆਸਪਾਸ ਦੇ ਇਲਾਕਿਆਂ ‘ਚ ਗਾਵਾਂ ਦੀ ਹੋਮ ਡਿਲੀਵਰੀ ਵੀ ਕੀਤੀ ਜਾਂਦੀ ਸੀ। ਪੁਲਿਸ ਨੇ 25 ਲੋਕਾਂ ਖਿਲਾਫ ਗਊ ਹੱਤਿਆ ਦਾ ਮਾਮਲਾ ਵੀ ਦਰਜ ਕੀਤਾ ਹੈ। ਪੁਲਿਸ ਨੇ 12 ਤੋਂ ਵੱਧ ਹੋਮ ਡਿਲੀਵਰੀ ਬਾਈਕ ਅਤੇ ਪਸ਼ੂਆਂ ਦੀ ਢੋਆ-ਢੁਆਈ ਲਈ ਵਰਤੀ ਜਾਂਦੀ ਇੱਕ ਪਿਕਅੱਪ ਗੱਡੀ ਵੀ ਜ਼ਬਤ ਕੀਤੀ ਹੈ।
