ਕਿਸਾਨ ਅੰਦੋਲਨ - ਖਨੌਰੀ ਬਾਰਡਰ ''ਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Sunday, 18 February, 2024, 11:04 PM

ਕਿਸਾਨ ਅੰਦੋਲਨ – ਖਨੌਰੀ ਬਾਰਡਰ ”ਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਪਟਿਆਲਾ – ਕਿਸਾਨ ਅੰਦੋਲਨ ਵਿਚਾਲੇ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਅੰਦੋਲਨ ਵਿਚ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਵੀ ਅੰਦੋਲਨ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਕ ਖਨੌਰੀ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਬਜ਼ੁਰਗ ਕਿਸਾਨ ਮਨਜੀਤ ਸਿੰਘ ਪਟਿਆਲਾ ਦੇ ਪਿੰਡ ਕੰਗਥਲਾ ਦਾ ਰਹਿਣ ਵਾਲਾ ਸੀ। ਉਹ 12 ਤਾਰੀਖ਼ ਤੋਂ ਖਨੌਰੀ ਬਾਰਡਰ ‘ਤੇ ਡਟਿਆ ਹੋਇਆ ਸੀ। ਇਸ ਦੌਰਾਨ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ ਹੈ।
