ਅੱਜ ਦਿੱਲੀ ਜਾਣ ਲਈ ਅੱਜ ਆਹਮੋ ਸਾਹਮਣੇ ਹੋਣਗੀਆਂ ਸੁਰਖਿਆ ਫੋਰਸਾਂ ਤੇ ਕਿਸਾਨ ਆਗੂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 20 February, 2024, 07:17 PM

ਅੱਜ ਦਿੱਲੀ ਜਾਣ ਲਈ ਅੱਜ ਆਹਮੋ ਸਾਹਮਣੇ ਹੋਣਗੀਆਂ ਸੁਰਖਿਆ ਫੋਰਸਾਂ ਤੇ ਕਿਸਾਨ ਆਗੂ
ਸੰਭੂ ਬਾਰਡਰ ਤੇ ਕਿਸਾਨਾਂ ਨੇ ਬੈਰੀਕੇਟ ਤੋੜਨ ਲਈ ਲਿਆਂਦੀ ਵੱਡੇ ਪੱਧਰ ਤੇ ਮਸ਼ੀਨਰੀ
– ਕਿਸਾਨਾਂ ਨੇ ਕੀਤੀ ਲਿਆਂਦੀਆਂ ਮਸ਼ੀਨਾਂ ਨਾਲ ਰਿਹਸਲ
ਰਾਜਪੁਰਾ।
ਬੇਹਦ ਖਤਰਨਾਕ ਅਤੇ ਤਣਾਅਪੂਰਨ ਮਾਹੌਲ ਦੇ ਚਲਦੇ 21 ਫਰਵਰੀ ਨੂੰ ਸਵੇਰੇ 11 ਵਜੇ ਪੰਜਾਬ ਦੇ ਕਿਸਾਨ ਅਤੇ ਸੁਰਖਿਆ ਫੋਰਸਾਂ ਦਿੱਲੀ ਧਰਨੇ ਨੂੰ ਲੈ ਕੇ ਆਪਸ ਵਿੱਚ ਭਿੜਨ ਲਈ ਤਿਆਰ ਹਨ। ਸੰਭੂ ਬਾਰਡਰ ‘ਤੇ ਮਾਹੌਲ ਇਸ ਕਦਰ ਤਣਾਅਪੂਰਨ ਹੈ ਕਿ ਜੇਕਰ ਕਿਸਾਨ ਅਤੇ ਸੁਰਖਿਆ ਫੋਰਸਾਂ ਭਿੜ ਪਈਆਂ ਤਾਂ ਇਹ ਸਾਰਾ ਕੁੱਝ ਇੱਕ ਖੂਨੀ ਜੰਗ ਵਿੱਚ ਵੀ ਤਬਦੀਲ ਹੋ ਸਕਦਾ ਹੈ।
ਕਿਸਾਨਾਂ ਨੇ ਹਰਿਆਣਾ ਅਤੇ ਕੇਂਦਰੀ ਫੋਰਸਿਜ ਵੱਲੋਂ ਕੀਤੀ 6 ਲੇਅਰ ਮਜਬੂਤ ਬੈਰੀਕੇਟਿੰਗ ਤੋੜਨ ਲਈ ਟੈਂਕਾਂ ਵਰਗੀਆਂ ਪੋਕਲੇਨ ਮਸ਼ੀਨਾਂ, ਖਤਰਨਾਕ ਜੇਸੀਬੀ ਮਸੀਨਾਂ ਤੇ ਵੱਡੇ ਟ੍ਰੈਕਟਰ ਸੰਭੂ ਬਾਰਡਰ ਉੱਤੇ ਲਿਆਂਦੇ ਹਨ ਤੇ ਬਕਾਇਦਾ ਅੱਜ ਇਨ੍ਹਾਂ ਦੀ ਰਿਹਸਲ ਕਰਕੇ ਸਵੇਰੇ ਦਿੱਲੀ ‘ਤੇ ਚੜਾਈ ਕਰਨ ਲਈ ਕਮਰ ਕਸੇ ਕਸ ਲਏ ਹਨ।
ਐਂਤਵਾਰ ਨੂੰ ਦੇਰ ਰਾਤ ਤਿੰਨ ਕੇਂਦਰੀ ਮੰਤਰੀਆਂ ਵੱਲੋਂ ਦਿੱਤੇ 5 ਫਸਲਾਂ ‘ਤੇ ਐਮ.ਐਸ.ਪੀ. ਦੀ ਗਾਰੰਟੀ ਨੂੰਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਸਾਰਾ ਦਿਨ ਕਿਸਾਨ ਆਪਣੀਆਂ ਲਿਆਂਦੀਆਂ ਪੋਕਲੇਨ ਮਸ਼ੀਨਾਂ, ਜੇਸੀਬੀ ਮਸ਼ੀਨਾਂ ਤੇ ਵੱੜੇ ਟ੍ਰੈਕਟਰਾਂ ਨਾਲ ਦਿੱਲੀ ‘ਤੇੇ ਚੜਾਈ ਕਰਨ ਦੀ ਤਿਆਰੀ ਕਰਦੇ ਰਹੇ, ਉਧਰੋਂ ਹਰਿਆਣਾ ਵਿਖੇ ਹੋਰ ਫੋਰਸਿਜ ਮੰਗਵਾ ਲਈਆਂ ਗਈਆਂ ਹਨ ਤਾਂ ਜੋ ਕਿਸਾਨ ਕਿਸੇ ਵੀ ਤਰ੍ਹਾਂ ਹਰਿਆਣਾ ਵਿਖੇ ਲਗਾਏ ਗਏ ਬੈਰੀਕੇਟ ਤੋੜ ਨਾ ਸਕਣ।