2024-25 ਦਾ ਬਜਟ ਪੂਰੀ ਤਰ੍ਹਾਂ ਅਸਫਲ ਤੇ ਅਵਿਸ਼ਵਾਸ਼ਯੋਗ : ਬਾਜਵਾ
ਦੁਆਰਾ: Punjab Bani ਪ੍ਰਕਾਸ਼ਿਤ :Wednesday, 06 March, 2024, 04:08 PM
2024-25 ਦਾ ਬਜਟ ਪੂਰੀ ਤਰ੍ਹਾਂ ਅਸਫਲ ਤੇ ਅਵਿਸ਼ਵਾਸ਼ਯੋਗ : ਬਾਜਵਾ
ਚੰਡੀਗੜ- ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੱਤੀ ਸਾਲ 2024-25 ਦੇ ਤੀਜੇ ਬਜਟ ਨੂੰ ਪੂਰੀ ਤਰ੍ਹਾਂ ਅਸਫਲ ਅਤੇ ਅਵਿਸ਼ਵਾਸ਼ਯੋਗ ਬਜਟ ਕਰਾਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਕੁੱਲ ਪ੍ਰਾਪਤੀਆਂ ਦਾ 23 ਫ਼ੀਸਦੀ ਕਰਜ਼ੇ ਦੇ ਵਿਆਜ ਵਿੱਚ ਜਾਵੇਗਾ। 57.6 ਫ਼ੀਸਦੀ ਤਨਖਾਹਾਂ ਅਤੇ ਪੈਨਸ਼ਨਾਂ ਲਈ ਹੈ। ਇਸੇ ਤਰ੍ਹਾਂ 25.14 ਫ਼ੀਸਦੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਕੋਲ ਹੋਰ ਕੰਮਾਂ ਨੂੰ ਪੂਰਾ ਕਰਨ ਲਈ 3 ਫ਼ੀਸਦੀ ਬਚੇਗਾ।