ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ, ਸਰਕਾਰ ਕਿਸਾਨਾਂ ਅਤੇ ਦੇਸ਼ ਨੂੰ ਗੁਮਰਾਹ ਨਾ ਕਰੇ

ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ, ਸਰਕਾਰ ਕਿਸਾਨਾਂ ਅਤੇ ਦੇਸ਼ ਨੂੰ ਗੁਮਰਾਹ ਨਾ ਕਰੇ
ਪੂਰੇ ਭਾਰਤ ਵਿੱਚ ਵੱਖ ਵੱਖ ਸੂਬਿਆਂ ਵਿੱਚ ਰੇਲ ਰੋਕਣ ਦੀ ਤਿਆਰੀਆਂ ਮੁਕੰਮਲ, ਪੰਜਾਬ ਵਿੱਚ 52 ਥਾਵਾਂ ਰੋਕੀ ਜਾਵੇਗੀ ਰੇਲ।
ਮਹਿਲਾ ਕਿਸਾਨਾ ਵਲੋਂ ਰੇਲ ਰੋਕੋ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਜਾਏਗੀ।
ਅੰਬਾਲਾ- ਸ਼ੰਬੂ ਅਤੇ ਖਨੌਰੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ 2 ਦੇ 26ਵੇਂ ਦਿਨ ਸੋ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਲੀਡਰ ਅਮਰਜੀਤ ਸਿੰਘ ਮੋਹੜੀ, ਮਲਕੀਤ ਸਿੰਘ ਅਤੇ ਜੰਗ ਸਿੰਘ ਭਤੇਰਡੀ ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਦੇ ਮੰਤਰੀ ਪਿਊਸ਼ ਗੋਇਲ ਵੱਲੋਂ ਜੋ ਕੁਝ ਫਸਲਾਂ ਤੇ ਐਮਐਸਪੀ ਦੇਣ ਬਾਰੇ ਜੋ ਬਿਆਨ ਦਿੱਤਾ ਗਿਆ ਹੈ ਉਹ ਸਰਾਸਰ ਗੁਮਰਾਹ ਕਰਨ ਵਾਲਾ ਬਿਆਨ ਹੈ, ਇਹ ਉਹੀ ਆਫਰ ਹੈ ਜਿਸ ਨੂੰ ਪਿਛਲੀ ਮੀਟਿੰਗ ਵਿੱਚ ਕਿਸਾਨ ਨੇਤਾਵਾਂ ਨੇ ਠੁਕਰਾ ਦਿੱਤਾ ਸੀ ਕਿਉਂਕਿ ਇਹ ਅੰਦੋਲਨ ਦੀ ਮੁੱਖ ਮੰਗਾਂ ਤੋਂ ਉੱਲਟ ਅਤੇ ਕੋਂਟਰੈਕਟ ਫਾਰਮਿੰਗ ਦੀ ਸਰਤ ਨਾਲ ਸਿਰਫ 5 ਸਾਲਾਂ ਲਈ ਸੀ। ਉਹਨਾਂ ਦੱਸਿਆ ਕਿ ਜਿਹੜੇ ਸਾਥੀ ਕਿਸਾਨ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਦਿੱਲੀ ਪਹੁੰਚੇ ਸਨ ਉਹਨਾਂ ਨੂੰ ਦਿੱਲੀ ਪੁਲਿਸ ਨੇ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਤੋਂ ਇਨਕਾਰ ਕਰ ਦਿੱਤਾ। ਇਹ ਸਭ ਮੋਦੀ ਸਰਕਾਰ ਦੇ ਅਸਲੀ ਚਿਹਰੇ ਨੂੰ ਉਜਾਗਰ ਕਰਦਾ ਹੈ ਜੋ ਨਹੀਂ ਚਾਹੁੰਦਾ ਕਿ ਕਿਸਾਨ ਦਿੱਲੀ ਵਿੱਚ ਆਉਣ ਤੇ ਆਪਣੇ ਹੱਕਾਂ ਲਈ ਧਰਨਾ ਦੇਣ।
ਅੰਬਾਲੇ ਵਿੱਚ ਧਾਰਾ 144 ਅਤੇ ਅੰਬਾਲਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਬਿਆਨ ਸਿੱਧੇ ਤੌਰ ਤੇ ਇਹ ਸਾਬਤ ਕਰਦੇ ਹਨ ਕੀ ਹਰਿਆਣਾ ਸਰਕਾਰ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ, ਉਹਨਾਂ ਕਿਹਾ ਕਿ ਕਿਸਾਨ ਕਦੀ ਵੀ ਇਹੋ ਜਿਹੇ ਸਰਕਾਰੀ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਅਤੇ ਆਪਣੇ ਹੱਕਾਂ ਲਈ ਹਰ ਤਰ੍ਹਾਂ ਦੀ ਲੜਾਈ ਲੜਾਂਗੇ। ਹਰਿਆਣਾ ਸਰਕਾਰ ਵੱਲੋਂ ਅੰਦੋਲਣ ਕਰ ਰਹੇ ਭਾਰਤੀਯ ਲੋਕਾਂ ਦੇ ਖ਼ਿਲਾਫ਼ ਗ਼ੈਰ ਸੰਵਿਧਾਨਕ ਕਾਨੂੰਨਾਂ ਦੇ ਖ਼ਿਲਾਫ਼ ਵੀ ਉਹ ਲੜਾਈ ਲੜਾਂਗੇ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਸੱਤਾ ਅਤੇ ਰਾਜਭਾਗ ਸਦਾ ਲਈ ਨਹੀਂ ਰਹਿੰਦਾ। ਦੇਸ਼ ਵਿੱਚ ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ ਹੈ।
ਰੇਲ ਰੋਕੋ ਤੇ ਬੋਲਦੇ ਹੋਏ ਉਹਨਾਂ ਆਖਿਆ ਕਿ ਇਸ ਮੁਹਿੰਮ ਵਿਚ ਮਹਿਲਾ ਸ਼ਕਤੀ ਦੀ ਬਰਾਬਰ ਭੂਮਿਕਾ ਰਹੇਗੀ ਅਤੇ ਦੇਸ਼ ਦੇ ਨਾਲ ਨਾਲ ਪੂਰੇ ਭਾਰਤ ਵਿਚ ਰੈਲਾ ਰੋਕੀਆਂ ਜਾਣਗੀਆਂ।
ਸੰਯੂਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਭਾਰਤ ਭਾਰ ਵਿੱਚੋਂ ਦਿੱਲੀ ਪੁੱਜੇ ਕਿਸਾਨਾਂ ਨੂੰ ਜੰਤਰ ਮੰਤਰ ਤੇ ਧਰਨਾ ਦੇਣ ਤੋਂ ਦਿੱਲੀ ਪੁਲਿਸ ਨੇ ਕੀਤਾ ਇੰਨਕਾਰ।
